July 7, 2024 6:06 pm
Ravichandran Ashwin

Ravichandran Ashwin: ਰਵੀਚੰਦਰਨ ਅਸ਼ਵਿਨ ਨੇ ਆਪਣੇ ਨਾਮ ਕੀਤਾ ਇਹ ਰਿਕਾਰਡ , ਜਾਣੋ! ਪੂਰੀ ਖ਼ਬਰ

ਚੰਡੀਗੜ੍ਹ 06 ਦਸੰਬਰ 2021: ਭਾਰਤ (India) ਨੇ ਮੁੰਬਈ ਟੈਸਟ ‘ਚ ਨਿਊਜ਼ੀਲੈਂਡ (New Zealand) ਨੂੰ 372 ਦੌੜਾਂ ਨਾਲ ਹਰਾ ਕੇ ਦੌੜਾਂ ਦੇ ਮਾਮਲੇ ‘ਚ ਆਪਣੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ। ਵਿਰਾਟ ਕੋਹਲੀ ਦੀ ਕਪਤਾਨੀ ਵਿੱਚ ਭਾਰਤ ਦੀ ਇਹ 39ਵੀਂ ਟੈਸਟ ਜਿੱਤ ਹੈ। ਰਵੀਚੰਦਰਨ ਅਸ਼ਵਿਨ ((Ravichandran Ashwin) ਨੇ ਇਸ ਮੈਚ ‘ਚ 8 ਵਿਕਟਾਂ ਲੈ ਕੇ ਘਰੇਲੂ ਧਰਤੀ ‘ਤੇ ਆਪਣੀਆਂ 300 ਟੈਸਟ ਵਿਕਟਾਂ ਪੂਰੀਆਂ ਕਰ ਲਈਆਂ ਹਨ। ਉਹ ਇਹ ਉਪਲਬਧੀ ਹਾਸਲ ਕਰਨ ਵਾਲਾ ਦੁਨੀਆ ਦਾ ਦੂਜਾ ਸਭ ਤੋਂ ਤੇਜ਼ ਗੇਂਦਬਾਜ਼ ਬਣ ਗਿਆ ਹੈ।ਰਵੀਚੰਦਰਨ ਅਸ਼ਵਿਨ (Ravichandran Ashwin) ਨੇ ਹੁਣ ਤੱਕ ਆਪਣੇ ਕਰੀਅਰ ‘ਚ 81 ਟੈਸਟ ਮੈਚ ਖੇਡ ਕੇ ਕੁੱਲ 427 ਵਿਕਟਾਂ ਹਾਸਲ ਕੀਤੀਆਂ ਹਨ। ਉਹ ਸਮੁੱਚੇ ਰਿਕਾਰਡ ਵਿੱਚ ਕਪਿਲ ਦੇਵ (434) ਅਤੇ ਅਨਿਲ ਕੁੰਬਲੇ (619) ਤੋਂ ਬਿਲਕੁਲ ਪਿੱਛੇ ਹੈ। ਨਾਲ ਹੀ, ਉਹ ਭਾਰਤ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਦੇ ਮਾਮਲੇ ਵਿੱਚ ਹੁਣ ਕੇਵਲ ਅਨਿਲ ਕੁੰਬਲੇ (350) ਤੋਂ ਪਿੱਛੇ ਹੈ। ਉਸ ਨੇ 49 ਮੈਚਾਂ ‘ਚ 300 ਘਰੇਲੂ ਵਿਕਟਾਂ ਲਈਆਂ ਹਨ।