July 4, 2024 10:59 pm
malnourished children

ਦੁਨੀਆ ‘ਚ ਕੁਪੋਸ਼ਿਤ ਬੱਚਿਆਂ ਦੀ ਗਿਣਤੀ ‘ਚ ਤੇਜ਼ੀ ਨਾਲ ਵਾਧਾ, 6 ਲੱਖ ਬੱਚਿਆਂ ਦੀ ਜਾਨ ਨੂੰ ਖ਼ਤਰਾ

ਚੰਡੀਗੜ੍ਹ 18 ਮਈ 2022: ਸੰਯੁਕਤ ਰਾਸ਼ਟਰ ਚਿਲਡਰਨ ਫੰਡ (UNICEF) ਨੇ ਮੰਗਲਵਾਰ ਨੂੰ ਆਪਣੀ ਰਿਪੋਰਟ ‘ਚ ਕੁਪੋਸ਼ਿਤ ਬੱਚਿਆਂ (malnourished children)ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਯੂਨੀਸੇਫ ਮੁਤਾਬਕ- ਰੂਸ-ਯੂਕਰੇਨ ਯੁੱਧ, ਕੋਰੋਨਾ ਵਾਇਰਸ ਅਤੇ ਜਲਵਾਯੂ ਪਰਿਵਰਤਨ ਕਾਰਨ ਕੁਪੋਸ਼ਿਤ ਬੱਚਿਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਇਸ ਦੇ ਨਾਲ ਹੀ ਖੁਰਾਕ ਸੰਕਟ ਕਾਰਨ ਖੁਰਾਕੀ ਵਸਤਾਂ ਅਤੇ ਕੱਚੇ ਮਾਲ ਦੀਆਂ ਕੀਮਤਾਂ ਵਿੱਚ ਵੀ ਭਾਰੀ ਵਾਧਾ ਹੋਇਆ ਹੈ। ਜਿਸ ਕਾਰਨ ਲੱਖਾਂ ਬੱਚਿਆਂ ਦੀ ਮੌਤ ਹੋ ਸਕਦੀ ਹੈ।

6 ਲੱਖ ਬੱਚਿਆਂ ਦੀ ਜਾਨ ਨੂੰ ਖ਼ਤਰਾ

ਇੱਕ ਰਿਪੋਰਟ ਮੁਤਾਬਕ ਯੂਨੀਸੇਫ ਦੁਨੀਆ ਦੇ ਕਰੋੜਾਂ ਕੁਪੋਸ਼ਿਤ ਬੱਚਿਆਂ ਨੂੰ ਭੋਜਨ ਦਾ ਇਕ ਪੈਕੇਟ ਦਿੰਦਾ ਹੈ। ਇਸ ਪੈਕੇਟ ਵਿੱਚ ਬੱਚਿਆਂ ਨੂੰ ਪੂਰਾ ਪੋਸ਼ਣ ਦੇਣ ਲਈ ਮੂੰਗਫਲੀ, ਤੇਲ ਅਤੇ ਚੀਨੀ ਦੀਆਂ ਚੀਜ਼ਾਂ ਦਿੱਤੀਆਂ ਜਾਂਦੀਆਂ ਹਨ। ਇਹ ਚੀਜ਼ਾਂ ਬੱਚਿਆਂ ਨੂੰ ਫਿਰ ਤੋਂ ਸਿਹਤਮੰਦ ਬਣਾਉਣ ਵਿੱਚ ਬਹੁਤ ਸਹਾਈ ਹੁੰਦੀਆਂ ਹਨ। ਪਹਿਲਾਂ ਫੂਡ ਪੈਕੇਟ ਦੀ ਕੀਮਤ 31,00 ਰੁਪਏ ਸੀ। ਗਲੋਬਲ ਫੂਡ ਸੰਕਟ ਕਾਰਨ ਹੁਣ ਇਹ ਪੈਕੇਟ 16 ਫੀਸਦੀ ਮਹਿੰਗਾ ਹੋ ਗਿਆ ਹੈ। ਇਸ ਨਾਲ 6 ਲੱਖ ਗੰਭੀਰ ਕੁਪੋਸ਼ਿਤ ਬੱਚਿਆਂ ਦੀ ਜਾਨ ਬਚਾਉਣੀ ਮੁਸ਼ਕਲ ਹੋ ਗਈ ਹੈ।

ਬੱਚਿਆਂ ਦੀ ਜਾਨ ਬਚਾਉਣ ਲਈ ਫੰਡਾਂ ਦੀ ਪਵੇਗੀ ਲੋੜ

ਯੂਨੀਸੇਫ (UNICEF) ਦੀ ਕਾਰਜਕਾਰੀ ਨਿਰਦੇਸ਼ਕ ਕੈਥਰੀਨ ਰਸਲ ਨੇ ਕਿਹਾ – ਅਸੀਂ ਜਿਸ ਫੂਡ ਪੈਕੇਟ ਦੀ ਗੱਲ ਕਰ ਰਹੇ ਹਾਂ। ਇਹ ਸਿਰਫ਼ ਫੂਡ ਪੈਕੇਟ ਹੀ ਨਹੀਂ, ਸਗੋਂ ਲੱਖਾਂ ਬੱਚਿਆਂ ਲਈ ਜ਼ਿੰਦਗੀ ਅਤੇ ਮੌਤ ਦਾ ਫ਼ਰਕ ਹੈ। ਅਨਾਜ ਮੰਡੀ ਵਿੱਚ ਅਨਾਜ ਦੀਆਂ ਵਧੀਆਂ ਕੀਮਤਾਂ ਦਾ ਦੁਨੀਆਂ ਉੱਤੇ ਊਨਾ ਅਸਰ ਨਹੀਂ ਪਵੇਗਾ ਜਿੰਨਾ ਇਨ੍ਹਾਂ ਬੱਚਿਆਂ ਉੱਤੇ ਪਵੇਗਾ। ਰਸਲ ਅੱਗੇ ਕਹਿੰਦੇ ਹਨ ਕਿ ਕੁਪੋਸ਼ਿਤ ਬੱਚਿਆਂ ਦੀ ਗਿਣਤੀ ਪਹਿਲਾਂ ਹੀ ਬਹੁਤ ਜ਼ਿਆਦਾ ਸੀ। ਰੂਸ-ਯੂਕਰੇਨ ਯੁੱਧ ਤੋਂ ਬਾਅਦ ਇਹ ਸਥਿਤੀ ਹੋਰ ਖਤਰਨਾਕ ਹੋ ਗਈ ਹੈ ਅਤੇ ਗਿਣਤੀ ‘ਚ ਵਾਧਾ ਹੁੰਦਾ ਜਾ ਰਿਹਾ ਹੈ । ਕੁਪੋਸ਼ਿਤ ਬੱਚਿਆਂ ਨੂੰ ਉਨ੍ਹਾਂ ਦੀ ਮੌਜੂਦਾ ਸਥਿਤੀ ਤੋਂ ਬਾਹਰ ਲਿਆਉਣ ਲਈ 2.5 ਕਰੋੜ ਡਾਲਰ ਦੇ ਫੰਡਾਂ ਦੀ ਲੋੜ ਹੋਵੇਗੀ।

ਦੁਨੀਆ ‘ਚ 1 ਕਰੋੜ 35 ਲੱਖ ਬੱਚੇ ਕੁਪੋਸ਼ਿਤ

ਇਸ ਸਮੇਂ ਦੁਨੀਆ ਦੇ 1 ਕਰੋੜ 35 ਲੱਖ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ। ਇਨ੍ਹਾਂ ‘ਚੋਂ 6 ਲੱਖ ਬੱਚੇ ਅਜਿਹੇ ਹਨ, ਜਿਨ੍ਹਾਂ ਦੀ ਜਾਨ ਨੂੰ ਖਤਰਾ ਹੈ। ਕੁਪੋਸ਼ਿਤ 3 ਵਿੱਚੋਂ 2 ਬੱਚਿਆਂ ਨੂੰ ਫੌਰੀ ਫੂਡ ਪੈਕੇਟ ਦੀ ਲੋੜ ਹੁੰਦੀ ਹੈ। ਯੂਨੀਸੇਫ ਨੇ ਸਾਰੇ ਦੇਸ਼ਾਂ ਨੂੰ ਇਸ ਸਥਿਤੀ ਨਾਲ ਨਜਿੱਠਣ ਲਈ ਅੱਗੇ ਆਉਣ ਅਤੇ ਮਦਦ ਕਰਨ ਲਈ ਕਿਹਾ ਹੈ।