ਰਣਜੀਤ ਸਿੰਘ ਢੱਡਰੀਆਂਵਾਲੇ ਨੂੰ ਅਜਿਹਾ ਬਿਆਨ ਨਹੀਂ ਦੇਣਾ ਚਾਹੀਦਾ ਸੀ

ਰਣਜੀਤ ਸਿੰਘ ਢੱਡਰੀਆਂਵਾਲੇ ਨੂੰ ਅਜਿਹਾ ਬਿਆਨ ਨਹੀਂ ਦੇਣਾ ਚਾਹੀਦਾ ਸੀ – ਬੀਬੀ ਜਗੀਰ ਕੌਰ

ਚੰਡੀਗੜ੍ਹ 19 ਅਕਤੂਬਰ, 2021  : ਪਿਛਲੇ ਦਿਨੀਂ ਰਣਜੀਤ ਸਿੰਘ ਢੱਡਰੀਆਂਵਾਲੇ ਵੱਲੋਂ ਕੁਝ ਵਿਵਾਦਿਤ ਬਿਆਨ ਦਿੱਤੇ ਜਾ ਰਹੇ ਹਨ ਜਿਸ ਤੋਂ ਬਾਅਦ ਸਿੱਖ ਸੰਗਤ ਦੇ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ  ਬੀਤੇ ਦਿਨੀਂ ਰਣਜੀਤ ਸਿੰਘ ਢੱਡਰੀਆਂਵਾਲੇ ਵੱਲੋਂ ਇੱਕ ਹੋਰ ਬਿਆਨ ਦਿੱਤਾ ਕਿ ਕੋਈ ਵੀ ਮੋਨੇ ਸਿਰ ਵਾਲਾ ਵਿਅਕਤੀ ਇਕੱਲਾ ਦਰਬਾਰ ਸਾਹਿਬ ਨਾ ਜਾਵੇ ਉਸ ਦਾ ਕਤਲ ਕਰਕੇ ਬੇਅਦਬੀ ਕਰਨ ਦਾ ਇਲਜ਼ਾਮ ਉਸ ਤੇ ਆ ਸਕਦਾ ਹੈ  |
ਜਿਸ ਤੋਂ ਬਾਅਦ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਉਸ ਬਿਆਨ ਤੋਂ ਕਾਫੀ ਭੜਕੀ ਹੈ  ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਸਾਂਝੀਵਾਲਤਾ ਦਾ ਉਪਦੇਸ਼ ਹੈ ਇੱਥੇ ਕੋਈ ਵੀ ਧਰਮ ਦਾ ਵਿਅਕਤੀ ਅੱਗੇ ਨਤਮਸਤਕ ਹੋ ਸੱਤਾ ਅਤੇ ਨਤਮਸਤਕ ਹੁੰਦਾ ਵੀ ਹੈ  ਇਸ ਤਰ੍ਹਾਂ ਦੇ ਬਿਆਨ ਰਣਜੀਤ ਸਿੰਘ ਢੱਡਰੀਆਂਵਾਲੇ ਨੂੰ ਨਹੀਂ ਦੇਣੇ ਚਾਹੀਦੇ |
ਜ਼ਿਕਰਯੋਗ ਹੈ ਕਿ ਐਸਜੀਪੀਸੀ ਤੇ ਕਾਰ ਸੇਵਾ ਸੰਤ ਭੂਰੀ ਵਾਲਿਆਂ ਵੱਲੋਂ ਦੇ ਸਹਿਯੋਗ ਨਾਲ ਨਵਾਂ ਜੋੜਾ ਘਰ ਬਣਾਇਆ ਗਿਆ ਸੀ ਜਿਸ ਦੇ ਉਦਘਾਟਨ ਲਈ ਐੱਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਵਿਸ਼ੇਸ਼ ਤੌਰ ਤੇ ਪਹੁੰਚੇ ਸਨ |
Scroll to Top