ਝੂਠੇ ਵਾਅਦੇ ਕਰਕੇ ਵੋਟਾਂ ਲੈਣ ਵਾਲੇ ਲੀਡਰਾਂ ਨੂੰ ਰਣਜੀਤ ਬਾਵਾ ਨੇ ਲਿਆ ਲੰਮੇ ਹੱਥੀਂ

ਚੰਡੀਗੜ੍ਹ 02 ਦਸੰਬਰ 2021: ਪੰਜਾਬੀ ਸੰਗੀਤ ਤੇ ਫ਼ਿਲਮ ਜਗਤ ਕਲਾਕਾਰ (Ranjit Bawa)ਰਣਜੀਤ ਬਾਵਾ ਦਾ ਅਜਿਹਾ ਕਲਾਕਾਰ ਹੈ, ਜੋ ਪੰਜਾਬ ਦੇ ਲੋਕ ਮੁੱਦਿਆਂ ’ਤੇ ਬੋਲਣਾ ਬਾਖੂਬੀ ਜਾਣਦਾ ਹੈ। ਰਣਜੀਤ ਬਾਵਾ ਹਮੇਸ਼ਾ ਹੀ ਭਾਵੇਂ ਉਹ ਰਣਜੀਤ ਬਾਵਾ ਦੇ ਗੀਤ ਹੋਣ, ਲਾਈਵ ਸ਼ੋਅਜ਼ ਹੋਣ ਜਾਂ ਸੋਸ਼ਲ ਮੀਡੀਆ ਅਕਾਊਂਟਸ, ਰਣਜੀਤ ਬਾਵਾ ਆਪਣੇ ਦਿਲ ਦੀ ਗੱਲ ਜਰੂਰ ਦੱਸਦੇ ਹਨ।
ਬੀਤੇ ਦਿਨ ਵੀ (Ranjit Bawa) ਰਣਜੀਤ ਬਾਵਾ ਵਲੋਂ ਇਕ ਅਜਿਹੀ ਹੀ ਪੋਸਟ ਸਾਂਝੀ ਕੀਤੀ , ਜੋ ਝੂਠੇ ਵਾਅਦੇ ਕਰਨ ਵਾਲੇ ਲੀਡਰਾਂ ’ਤੇ ਵਿਅੰਗ ਕਰਦੀ ਹੈ।ਪੋਸਟ ’ਚ ਰਣਜੀਤ ਬਾਵਾ ਲਿਖਦੇ ਹਨ ਕਿ ‘ਝੂਠੇ ਵਾਅਦੇ ਦੇਣ ਵੋਟਾਂ ਲੈਣ ਆਉਣਗੇ, ਕੀੜੀਆਂ ਦੇ ਘਰਾਂ ’ਚ ਨਰਾਇਣ ਆਉਣਗੇ। ਰੱਬ ਈ ਰਾਖਾ।’

Scroll to Top