Mumbai

Ranji Trophy: ਮੁੰਬਈ ਨੇ ਕੁਆਰਟਰ ਫਾਈਨਲ ‘ਚ ਉੱਤਰਾਖੰਡ ਨੂੰ ਹਰਾ ਕੇ 92 ਸਾਲ ਪੁਰਾਣਾ ਰਿਕਾਰਡ ਤੋੜਿਆ

ਚੰਡੀਗੜ੍ਹ 09 ਜੂਨ 2022 : ਰਣਜੀ ਟਰਾਫੀ 2021-22 (Ranji Trophy 2021-2022) ਦੇ ਦੂਜੇ ਕੁਆਰਟਰ ਫਾਈਨਲ ਵਿੱਚ ਮੁੰਬਈ (Mumbai) ਨੇ ਉੱਤਰਾਖੰਡ ਨੂੰ ਵੱਡੇ ਅੰਤਰ ਨਾਲ ਹਰਾ ਕੇ ਰਿਕਾਰਡ ਆਪਣੇ ਨਾਂ ਕਰ ਲਿਆ ਹੈ । 41 ਵਾਰ ਦੀ ਚੈਂਪੀਅਨ ਮੁੰਬਈ ਨੇ ਰਿਕਾਰਡ ਜਿੱਤ ਦੇ ਨਾਲ ਸੈਮੀਫਾਈਨਲ ‘ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਉੱਥੇ ਮੁੰਬਈ ਦਾ ਸਾਹਮਣਾ ਉੱਤਰ ਪ੍ਰਦੇਸ਼ ਨਾਲ ਹੋਵੇਗਾ। ਮੁੰਬਈ ਨੇ ਉਤਰਾਖੰਡ (Uttarakhand) ਨੂੰ 725 ਦੌੜਾਂ ਨਾਲ ਹਰਾਇਆ। ਦੌੜਾਂ ਦੇ ਮਾਮਲੇ ‘ਚ ਇਹ ਪਹਿਲੀ ਸ਼੍ਰੇਣੀ ਕ੍ਰਿਕਟ ‘ਚ ਸਭ ਤੋਂ ਵੱਡੀ ਜਿੱਤ ਹੈ। ਉਨ੍ਹਾਂ ਨੇ 92 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ ।

ਪਹਿਲੀ ਸ਼੍ਰੇਣੀ ਕ੍ਰਿਕਟ ‘ਚ ਦੌੜਾਂ ਦੇ ਮਾਮਲੇ ‘ਚ ਸਭ ਤੋਂ ਵੱਡੀ ਜਿੱਤ ਆਸਟ੍ਰੇਲੀਆ ‘ਚ ਨਿਊ ਸਾਊਥ ਵੇਲਜ਼ ਦੀ ਟੀਮ ਨੇ ਹਾਸਲ ਕੀਤੀ ਸੀ । ਉਨ੍ਹਾਂ ਨੇ 1929-30 ਸੀਜ਼ਨ ਵਿੱਚ ਕੁਈਨਜ਼ਲੈਂਡ ਨੂੰ 685 ਦੌੜਾਂ ਨਾਲ ਹਰਾਇਆ ਸੀ । ਇਸ ਦੇ ਨਾਲ ਹੀ ਜੇਕਰ ਰਣਜੀ ਟਰਾਫੀ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਇਹ ਰਿਕਾਰਡ ਬੰਗਾਲ ਦੇ ਨਾਂ ਦਰਜ ਹੋਇਆ ਸੀ। ਉਨ੍ਹਾਂ ਨੇ 1953-54 ਸੀਜ਼ਨ ਵਿੱਚ ਉੜੀਸਾ ਨੂੰ 540 ਦੌੜਾਂ ਨਾਲ ਹਰਾਇਆ।

Scroll to Top