Site icon TheUnmute.com

Ranji Trophy: ਬੰਗਾਲ ਨੂੰ ਹਰਾ ਕੇ ਮੱਧ ਪ੍ਰਦੇਸ਼ ਦੀ ਟੀਮ ਪਹਿਲੀ ਵਾਰ ਫਾਈਨਲ ‘ਚ ਪਹੁੰਚੀ

Ranji Trophy

ਚੰਡੀਗੜ੍ਹ 18 ਜੂਨ 2022: (Ranji Trophy 2022) ਮੱਧ ਪ੍ਰਦੇਸ਼ (Madhya Pradesh) ਨੇ ਰਣਜੀ ਟਰਾਫੀ ਦੇ ਸੈਮੀਫਾਈਨਲ ਇੱਕ ਵਿੱਚ ਬੰਗਾਲ ਨੂੰ 174 ਦੌੜਾਂ ਨਾਲ ਹਰਾ ਕੇ ਰਣਜੀ ਟਰਾਫੀ ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਮੱਧ ਪ੍ਰਦੇਸ਼ ਆਖਰੀ ਵਾਰ 1999 ਵਿੱਚ ਰਣਜੀ ਟਰਾਫੀ ਦੇ ਫਾਈਨਲ ਵਿੱਚ ਪਹੁੰਚਿਆ ਸੀ।

ਫਾਈਨਲ ਵਿੱਚ ਉਸਦਾ ਸਾਹਮਣਾ ਮੁੰਬਈ ਨਾਲ ਹੋਵੇਗਾ। ਇਸਦੇ ਨਾਲ ਹੀ ਦੂਜੇ ਸੈਮੀਫਾਈਨਲ ‘ਚ ਮੁੰਬਈ ਨੇ ਪਹਿਲੀ ਪਾਰੀ ਦੀ ਬੜ੍ਹਤ ਦੇ ਆਧਾਰ ‘ਤੇ ਯੂ.ਪੀ. ਮੱਧ ਪ੍ਰਦੇਸ਼ ਨੇ ਬੰਗਾਲ ਖਿਲਾਫ ਪਹਿਲੀ ਪਾਰੀ ‘ਚ 341 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ‘ਚ ਬੰਗਾਲ ਦੀ ਟੀਮ 273 ਦੌੜਾਂ ਹੀ ਬਣਾ ਸਕੀ।

ਮੱਧ ਪ੍ਰਦੇਸ਼ ਨੇ ਪਹਿਲੀ ਪਾਰੀ ਦੇ ਆਧਾਰ ‘ਤੇ 68 ਦੌੜਾਂ ਦੀ ਲੀਡ ਲੈ ਲਈ। ਇਸ ਤੋਂ ਬਾਅਦ ਦੂਜੀ ਪਾਰੀ ਵਿੱਚ ਮੱਧ ਪ੍ਰਦੇਸ਼ ਨੇ 281 ਦੌੜਾਂ ਬਣਾਈਆਂ। ਬੰਗਾਲ ਨੂੰ ਜਿੱਤ ਲਈ 350 ਦੌੜਾਂ ਦਾ ਟੀਚਾ ਮਿਲਿਆ ਸੀ ਪਰ ਦੂਜੀ ਪਾਰੀ ‘ਚ ਬੰਗਾਲ ਦੀ ਟੀਮ 175 ਦੌੜਾਂ ਹੀ ਬਣਾ ਸਕੀ। ਮੱਧ ਪ੍ਰਦੇਸ਼ ਲਈ ਪਹਿਲੀ ਪਾਰੀ ਵਿੱਚ 165 ਦੌੜਾਂ ਬਣਾਉਣ ਵਾਲੇ ਸਲਾਮੀ ਬੱਲੇਬਾਜ਼ ਹਿਮਾਂਸ਼ੂ ਨੂੰ ਮੈਨ ਆਫ਼ ਦਾ ਮੈਚ ਚੁਣਿਆ ਗਿਆ। ਇਸ ਦੇ ਨਾਲ ਹੀ ਕੁਮਾਰ ਕਾਰਤਿਕੇਯ ਨੇ ਦੂਜੀ ਪਾਰੀ ‘ਚ 5 ਵਿਕਟਾਂ ਲਈਆਂ।

Exit mobile version