ED valōṁ hanī dī griphatārī nū lai kē raṇadīpa surajēvālā nē mōdī'tē lā'ē vaḍē ilazāma caḍīgaṛha 04 pharavarī 2022: Inaphōrasamaiṇṭa ḍā'iraikaṭōrēṭa valōṁ bītē dina pajāba dē mukha matarī caranajīta sigha canī dē bhatījē bhupidara hanī dē ka'ī ṭikāṇi'āṁ ‘tē īḍī valōṁ chāpēmārī kītī ga'ī | isatōṁ bā'ada sī'aima caranajīta canī dē bhatījē bhupidara hanī (Bhupinder Honey) nū griphatāra kara li'ā gi'ā| isadē caladē kāṅgarasa nē dōśa lagā'i'ā ki kēndara dī naridara mōdī sarakāra nē kisāna adōlana dā badalā laiṇa la'ī pajāba'tē hamalā kītā hai. Pāraṭī dē mukha bulārē raṇadīpa surajēvālā (Randeep Surjewala) nē iha dā'avā kītā ki dilī dē mukha matarī aravida kējarīvāla dī'cōra daravāzē' tōṁ madada karana la'ī iha kadama cuki'ā gi'ā hai. Unhāṁ nē ṭavīṭa kītā,''pajāba cōṇāṁ tōṁ 15 dina pahilāṁ mōdī sarakāra dī rājanītaka nauṭakī phira śurū! Bhājapā dā'ilaikaśana ḍipāraṭamaiṇṭa'- ī.Ḍī. Maidāna'ca utari'ā.'' Kāṅgarasa nētā nē dā'avā kītā,''krānōlājī samajhō- pajāba dē lōka huṇa kisāna adōlana dē pakha'ca khaṛhē hōṇa dī kīmata cukā rahē hana. Mōdī jī hāra dī nirāśā'ca pharazī chāpē-grifatārī karavā rahē hana.'' Raṇadīpa surajēvālā (Randeep Surjewala) nē dōśa lagā'i'ā,''iha hamalā mukha matarī canī'tē nahīṁ, pajāba'tē hai, kisāna adōlana karana dā samarathana karana dī sazā hai, iha badalā hai, kala kisānāṁ valōṁ bhājapā nū cōṇāṁ'ca sazā ditē jāṇa dī apīla kītī.'' Unhāṁ kiāha,''iha hamalā hai tāṁ ki'chōṭē mōdī'- kējarīvāla dī pāraṭī nū cōra daravāzē tōṁ madada kītī jā sakē. Kējarīvāla nē khētī dē kālē kānūna nōṭīphā'ī kītē sana, huṇa ahisāna vāpasa kītā jā rihā hai.'' Dasaṇayōga hai ki inaphōrasamaiṇṭa ḍā'iraikaṭōrēṭa (ī.Ḍī.) Nē canī dē riśatēdāra bhūpidara sigha hanī nū sarahadī sūbē'ca gaira-kānūna rēta khanana nāla juṛē dhana sōdha dē ika māmalē'ca grifatāra kītā hai. Adhikārī'āṁ nē śukaravāra nū iha jāṇakārī ditī. Unhāṁ dasi'ā ki hanī nū dhana sōdha rōkathāma aikaṭa (pī.Aima.Aila.Ē.) Dē prabadhāṁ dē adhīna vīravāra dēra rāta grifatāra kītā gi'ā. Hanī, canī dī patanī dī bhaiṇa dē bēṭē hana. Ējasī nē 18 janavarī nū unhāṁ dē kapalaikasāṁ'ca chāpā māri'ā sī atē karība 8 karōṛa rupa'ē nakadī zabata karana dā dā'avā kītā sī. Pajāba dī'āṁ sārī'āṁ 117 vidhāna sabhā sīṭāṁ'tē 20 faravarī nū vōṭiga hōṇī hai. Show more 1,896 / 5,000 Translation results Randeep Surjewala

ED ਵਲੋਂ ਹਨੀ ਦੀ ਗ੍ਰਿਫਤਾਰੀ ਨੂੰ ਲੈ ਕੇ ਰਣਦੀਪ ਸੁਰਜੇਵਾਲਾ ਨੇ ਮੋਦੀ ‘ਤੇ ਲਾਏ ਵੱਡੇ ਇਲਜ਼ਾਮ

ਚੰਡੀਗੜ੍ਹ 04 ਫਰਵਰੀ 2022: ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਭੁਪਿੰਦਰ ਹਨੀ ਦੇ ਕਈ ਟਿਕਾਣਿਆਂ ‘ਤੇ ਈਡੀ ਵੱਲੋਂ ਛਾਪੇਮਾਰੀ ਕੀਤੀ ਗਈ | ਇਸਤੋਂ ਬਾਅਦ ਸੀਐਮ ਚਰਨਜੀਤ ਚੰਨੀ ਦੇ ਭਤੀਜੇ ਭੁਪਿੰਦਰ ਹਨੀ (Bhupinder Honey) ਨੂੰ ਗ੍ਰਿਫਤਾਰ ਕਰ ਲਿਆ ਗਿਆ| ਇਸਦੇ ਚਲਦੇ ਕਾਂਗਰਸ ਨੇ ਦੋਸ਼ ਲਗਾਇਆ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਕਿਸਾਨ ਅੰਦੋਲਨ ਦਾ ਬਦਲਾ ਲੈਣ ਲਈ ਪੰਜਾਬ ‘ਤੇ ਹਮਲਾ ਕੀਤਾ ਹੈ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ (Randeep Surjewala) ਨੇ ਇਹ ਦਾਅਵਾ ਕੀਤਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ‘ਚੋਰ ਦਰਵਾਜ਼ੇ’ ਤੋਂ ਮਦਦ ਕਰਨ ਲਈ ਇਹ ਕਦਮ ਚੁਕਿਆ ਗਿਆ ਹੈ। ਉਨ੍ਹਾਂ ਨੇ ਟਵੀਟ ਕੀਤਾ,”ਪੰਜਾਬ ਚੋਣਾਂ ਤੋਂ 15 ਦਿਨ ਪਹਿਲਾਂ ਮੋਦੀ ਸਰਕਾਰ ਦੀ ਰਾਜਨੀਤਕ ਨੌਟੰਕੀ ਫਿਰ ਸ਼ੁਰੂ! ਭਾਜਪਾ ਦਾ ‘ਇਲੈਕਸ਼ਨ ਡਿਪਾਰਟਮੈਂਟ’- ਈ.ਡੀ. ਮੈਦਾਨ ‘ਚ ਉਤਰਿਆ।” ਕਾਂਗਰਸ ਨੇਤਾ ਨੇ ਦਾਅਵਾ ਕੀਤਾ,”ਕ੍ਰਾਨੋਲਾਜੀ ਸਮਝੋ- ਪੰਜਾਬ ਦੇ ਲੋਕ ਹੁਣ ਕਿਸਾਨ ਅੰਦੋਲਨ ਦੇ ਪੱਖ ‘ਚ ਖੜ੍ਹੇ ਹੋਣ ਦੀ ਕੀਮਤ ਚੁਕਾ ਰਹੇ ਹਨ। ਮੋਦੀ ਜੀ ਹਾਰ ਦੀ ਨਿਰਾਸ਼ਾ ‘ਚ ਫਰਜ਼ੀ ਛਾਪੇ-ਗ੍ਰਿਫ਼ਤਾਰੀ ਕਰਵਾ ਰਹੇ ਹਨ।”

ਰਣਦੀਪ ਸੁਰਜੇਵਾਲਾ (Randeep Surjewala) ਨੇ ਦੋਸ਼ ਲਗਾਇਆ,”ਇਹ ਹਮਲਾ ਮੁੱਖ ਮੰਤਰੀ ਚੰਨੀ ‘ਤੇ ਨਹੀਂ, ਪੰਜਾਬ ‘ਤੇ ਹੈ, ਕਿਸਾਨ ਅੰਦੋਲਨ ਕਰਨ ਦਾ ਸਮਰਥਨ ਕਰਨ ਦੀ ਸਜ਼ਾ ਹੈ, ਇਹ ਬਦਲਾ ਹੈ, ਕੱਲ ਕਿਸਾਨਾਂ ਵਲੋਂ ਭਾਜਪਾ ਨੂੰ ਚੋਣਾਂ ‘ਚ ਸਜ਼ਾ ਦਿੱਤੇ ਜਾਣ ਦੀ ਅਪੀਲ ਕੀਤੀ।” ਉਨ੍ਹਾਂ ਕਿਾਹ,”ਇਹ ਹਮਲਾ ਹੈ ਤਾਂ ਕਿ ‘ਛੋਟੇ ਮੋਦੀ’- ਕੇਜਰੀਵਾਲ ਦੀ ਪਾਰਟੀ ਨੂੰ ਚੋਰ ਦਰਵਾਜ਼ੇ ਤੋਂ ਮਦਦ ਕੀਤੀ ਜਾ ਸਕੇ। ਕੇਜਰੀਵਾਲ ਨੇ ਖੇਤੀ ਦੇ ਕਾਲੇ ਕਾਨੂੰਨ ਨੋਟੀਫਾਈ ਕੀਤੇ ਸਨ, ਹੁਣ ਅਹਿਸਾਨ ਵਾਪਸ ਕੀਤਾ ਜਾ ਰਿਹਾ ਹੈ।” ਦੱਸਣਯੋਗ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਚੰਨੀ ਦੇ ਰਿਸ਼ਤੇਦਾਰ ਭੂਪਿੰਦਰ ਸਿੰਘ ਹਨੀ ਨੂੰ ਸਰਹੱਦੀ ਸੂਬੇ ‘ਚ ਗੈਰ-ਕਾਨੂੰਨ ਰੇਤ ਖਨਨ ਨਾਲ ਜੁੜੇ ਧਨ ਸੋਧ ਦੇ ਇਕ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹਨੀ ਨੂੰ ਧਨ ਸੋਧ ਰੋਕਥਾਮ ਐਕਟ (ਪੀ.ਐੱਮ.ਐੱਲ.ਏ.) ਦੇ ਪ੍ਰਬੰਧਾਂ ਦੇ ਅਧੀਨ ਵੀਰਵਾਰ ਦੇਰ ਰਾਤ ਗ੍ਰਿਫ਼ਤਾਰ ਕੀਤਾ ਗਿਆ। ਹਨੀ, ਚੰਨੀ ਦੀ ਪਤਨੀ ਦੀ ਭੈਣ ਦੇ ਬੇਟੇ ਹਨ। ਏਜੰਸੀ ਨੇ 18 ਜਨਵਰੀ ਨੂੰ ਉਨ੍ਹਾਂ ਦੇ ਕੰਪਲੈਕਸਾਂ ‘ਚ ਛਾਪਾ ਮਾਰਿਆ ਸੀ ਅਤੇ ਕਰੀਬ 8 ਕਰੋੜ ਰੁਪਏ ਨਕਦੀ ਜ਼ਬਤ ਕਰਨ ਦਾ ਦਾਅਵਾ ਕੀਤਾ ਸੀ। ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ‘ਤੇ 20 ਫ਼ਰਵਰੀ ਨੂੰ ਵੋਟਿੰਗ ਹੋਣੀ ਹੈ।

Scroll to Top