July 7, 2024 4:05 pm
Ram Nath Kovind

Bangladesh: ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਬੰਗਲਾਦੇਸ਼ ਦੀ ਜਿੱਤ ਦੇ 50 ਸਾਲ ਪੂਰੇ ਹੋਣ ਤੇ ਪ੍ਰੋਗਰਾਮ ‘ਚ ਵਿਸ਼ੇਸ਼ ਮਹਿਮਾਨ ਵਜੋਂ ਕੀਤੀ ਸ਼ਿਰਕਤ

ਚੰਡੀਗੜ੍ਹ 16 ਦਸੰਬਰ 2021: ਰਾਸ਼ਟਰਪਤੀ ਰਾਮ ਨਾਥ ਕੋਵਿੰਦ (Ram Nath Kovind) ਨੇ ਪਾਕਿਸਤਾਨ ਵਿਰੁੱਧ ਆਜ਼ਾਦੀ ਦੀ ਲੜਾਈ ਵਿੱਚ ਬੰਗਲਾਦੇਸ਼ (Bangladesh) ਦੀ ਜਿੱਤ ਦੇ 50 ਸਾਲ ਪੂਰੇ ਹੋਣ ਦੀ ਯਾਦ ਵਿੱਚ ਇੱਕ ਪ੍ਰੋਗਰਾਮ ਦੇ ਹਿੱਸੇ ਵਜੋਂ ਵੀਰਵਾਰ ਨੂੰ “ਵਿਸ਼ੇਸ਼ ਮਹਿਮਾਨ” ਵਜੋਂ ਜਿੱਤ ਦਿਵਸ ਪਰੇਡ ਵਿੱਚ ਸ਼ਿਰਕਤ ਕੀਤੀ। ਪਰੇਡ ਵਿੱਚ ਸ਼ਾਨਦਾਰ ਐਰੋਬੈਟਿਕਸ ਅਤੇ ਰੱਖਿਆ ਹਥਿਆਰਾਂ ਦੀ ਪ੍ਰਦਰਸ਼ਨੀ ਦੁਆਰਾ ਫੌਜੀ ਸ਼ਕਤੀ ਨੂੰ ਦਰਸਾਇਆ ਗਿਆ। ਬੰਗਲਾਦੇਸ਼ (Bangladesh) ਦੇ ਰਾਸ਼ਟਰਪਤੀ ਐਮ ਅਬਦੁਲ ਹਾਮਿਦ (Abdul Hamid) ਅਤੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ (Prime Minister Hasina) ਦੇ ਨਾਲ-ਨਾਲ ਮੰਤਰੀ, ਡਿਪਲੋਮੈਟ ਅਤੇ ਹੋਰ ਪਤਵੰਤੇ ਰਾਸ਼ਟਰੀ ਪਰੇਡ ਗਰਾਉਂਡ ਵਿੱਚ ਹਾਜ਼ਰ ਸਨ।

ਭਾਰਤੀ ਫੌਜ ਦੇ ਤਿੰਨੋਂ ਵਿੰਗਾਂ ਦੀ 122 ਮੈਂਬਰੀ ਟ੍ਰਾਈ-ਸਰਵਿਸਜ਼ ਟੀਮ ਨੇ ਵੀ ਪਰੇਡ ਵਿੱਚ ਹਿੱਸਾ ਲਿਆ। ਜਿਵੇਂ ਹੀ ਭਾਰਤੀ ਫੌਜ ਨੇ ਮਾਰਚ ਪਾਸਟ ਕੀਤਾ, ਪਰੇਡ ਦੇਖਣ ਆਏ ਲੋਕਾਂ ਨੇ ਉਨ੍ਹਾਂ ਦਾ ਹੌਸਲਾ ਵਧਾਇਆ ਅਤੇ 1971 ਦੀ ਬੰਗਲਾਦੇਸ਼ (Bangladesh) ਮੁਕਤੀ ਜੰਗ ਵਿੱਚ ਭਾਰਤ (India)ਦੇ ਯੋਗਦਾਨ ਨੂੰ ਸਵੀਕਾਰ ਕੀਤਾ। ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਪਰੇਡ ਗਰਾਊਂਡ ਵਿਖੇ ਮਾਰਚ ਪਾਸਟ, ਫਲਾਈਪਾਸਟ, ਐਰੋਬੈਟਿਕਸ ਪ੍ਰਦਰਸ਼ਨ, ਵੱਖ-ਵੱਖ ਰੈਜੀਮੈਂਟਾਂ ਦੇ ਹਥਿਆਰਾਂ ਦੇ ਪ੍ਰਦਰਸ਼ਨ ਅਤੇ ਹਥਿਆਰਬੰਦ ਬਲਾਂ ਦੀਆਂ ਟੁਕੜੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਦੇਖਿਆ ਗਿਆ।

ਇਸ ਤੋਂ ਪਹਿਲਾਂ ਰਾਸ਼ਟਰਪਤੀ ਹਾਮਿਦ (President Hamid) ਅਤੇ ਪ੍ਰਧਾਨ ਮੰਤਰੀ ਹਸੀਨਾ (Prime Minister Hasina) ਨੇ ਸਾਵਰ ਸਥਿਤ ਰਾਸ਼ਟਰੀ ਸਮਾਰਕ ‘ਤੇ ਹਾਰ ਪਾ ਕੇ ਮੁਕਤੀ ਸੰਗਰਾਮ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਅੱਜ ਦੇ ਦਿਨ 1971 ‘ਚ 93,000 ਪਾਕਿਸਤਾਨੀ ਫੌਜ ਦੀ ਅਗਵਾਈ ਕਰ ਰਹੇ ਲੈਫਟੀਨੈਂਟ ਜਨਰਲ ਅਮੀਰ ਅਬਦੁੱਲਾ ਖਾਨ ਨਿਆਜ਼ੀ ਨੇ ਢਾਕਾ ‘ਚ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ (General Jagjit Singh Arora) ਦੀ ਅਗਵਾਈ ‘ਚ ਭਾਰਤੀ ਫੌਜ ਅੱਗੇ ਆਤਮ ਸਮਰਪਣ ਕਰ ਦਿੱਤਾ ਅਤੇ ਪੂਰਬੀ ਪਾਕਿਸਤਾਨ ਨੂੰ ”ਬੰਗਲਾਦੇਸ਼” ਐਲਾਨ ਦਿੱਤਾ ਗਿਆ।ਕੋਵਿੰਦ ਨੇ ਬੰਗਲਾਦੇਸ਼ ਦੇ ਰਾਸ਼ਟਰਪਤੀ ਨੂੰ 1971 ਦੇ ਮਿਗ-21 ਜਹਾਜ਼ ਦੀ ਪ੍ਰਤੀਕ੍ਰਿਤੀ ਭੇਟ ਕੀਤੀ

ਰਾਸ਼ਟਰਪਤੀ ਰਾਮ ਨਾਥ ਕੋਵਿੰਦ (Ram Nath Kovind) ਨੇ ਇੱਥੇ ਆਪਣੇ ਹਮਰੁਤਬਾ ਰਾਸ਼ਟਰਪਤੀ ਅਬਦੁਲ ਹਾਮਿਦ ਨੂੰ 1971 ਦੀ ਆਜ਼ਾਦੀ ਦੀ ਲੜਾਈ ਦੌਰਾਨ ਭਾਰਤ ਅਤੇ ਬੰਗਲਾਦੇਸ਼ (Bangladesh) ਦੀਆਂ ਹਥਿਆਰਬੰਦ ਸੈਨਾਵਾਂ ਦੇ ਸਾਂਝੇ ਬਲੀਦਾਨ ਦੀ ਯਾਦ ਵਿੱਚ ਉਸ ਯੁੱਧ ਦੌਰਾਨ ਵਰਤੇ ਗਏ ਮਿਗ-21 ਜਹਾਜ਼ ਦੀ ਪ੍ਰਤੀਕ੍ਰਿਤੀ ਭੇਟ ਕੀਤੀ। ਰਾਸ਼ਟਰਪਤੀ ਕੋਵਿੰਦ ਵੀਰਵਾਰ ਨੂੰ ਵਿਜੇ ਦਿਵਸ ਦੀ 50ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਆਯੋਜਿਤ ਪ੍ਰੋਗਰਾਮ ‘ਚ ਸ਼ਾਮਲ ਹੋਣ ਲਈ ਬੰਗਲਾਦੇਸ਼ ਦੇ ਤਿੰਨ ਦਿਨਾਂ ਰਾਜ ਦੌਰੇ ‘ਤੇ ਹਨ। ਉਹ ਇਸ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਹਨ। ਕੋਵਿਡ-19 ਮਹਾਮਾਰੀ ਦੇ ਫੈਲਣ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਵਿਦੇਸ਼ ਯਾਤਰਾ ਹੈ।

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਇੱਥੇ ਆਪਣੇ ਹਮਰੁਤਬਾ ਰਾਸ਼ਟਰਪਤੀ ਅਬਦੁਲ ਹਾਮਿਦ ਨੂੰ 1971 ਦੀ ਆਜ਼ਾਦੀ ਦੀ ਲੜਾਈ ਦੌਰਾਨ ਭਾਰਤ ਅਤੇ ਬੰਗਲਾਦੇਸ਼ ਦੀਆਂ ਹਥਿਆਰਬੰਦ ਸੈਨਾਵਾਂ ਦੇ ਸਾਂਝੇ ਬਲੀਦਾਨ ਦੀ ਯਾਦ ਵਿੱਚ ਉਸ ਯੁੱਧ ਦੌਰਾਨ ਵਰਤੇ ਗਏ ਮਿਗ-21 ਜਹਾਜ਼ ਦੀ ਪ੍ਰਤੀਕ੍ਰਿਤੀ ਭੇਟ ਕੀਤੀ। ਰਾਸ਼ਟਰਪਤੀ ਕੋਵਿੰਦ ਵੀਰਵਾਰ ਨੂੰ ਵਿਜੇ ਦਿਵਸ ਦੀ 50ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਆਯੋਜਿਤ ਪ੍ਰੋਗਰਾਮ ‘ਚ ਸ਼ਾਮਲ ਹੋਣ ਲਈ ਬੰਗਲਾਦੇਸ਼ ਦੇ ਤਿੰਨ ਦਿਨਾਂ ਰਾਜ ਦੌਰੇ ‘ਤੇ ਹਨ। ਉਹ ਇਸ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਹਨ। ਕੋਵਿਡ-19 ਮਹਾਮਾਰੀ ਦੇ ਫੈਲਣ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਵਿਦੇਸ਼ ਯਾਤਰਾ ਹੈ।