ਰਾਜ ਸਭਾ ਦੀਆਂ ਹੋਣ ਵਾਲੀਆਂ ਚੋਣਾਂ ਨੂੰ ਲੈ ਰਾਜਾ ਵੜਿੰਗ ਨੇ CM ਮਾਨ ਨੂੰ ਲਿਖਿਆ ਪੱਤਰ

ਚੰਡੀਗੜ੍ਹ 21 ਮਾਰਚ 2022 : ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Warring) ਨੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann)  ਨੂੰ ਇਕ ਪੱਤਰ ਲਿਖਿਆ ਹੈ। ਇਸ ਪੱਤਰ ’ਚ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੂੰ ਰਾਜ ਸਭਾ ਦੀਆਂ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਸਹੀ ਅਤੇ ਪੰਜਾਬ ਦੇ ਹੀ ਉਮੀਦਵਾਰਾਂ ਨੂੰ ਭੇਜਣ ਦੀ ਸਲਾਹ ਦਿੱਤੀ ਹੈ।

ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੀਆਂ ਰਾਜ ਸਭਾ ਚੋਣਾਂ ’ਚ ਪੰਜਾਬ ਦੇ ਹੀ ਨੁਮਾਇੰਦੇ ਭੇਜ ਕੇ ਪੰਜਾਬ ਅਤੇ ਪੰਜਾਬੀਅਤ ਦੀ ਆਵਾਜ਼ ਬੁਲੰਦ ਕਰਨ। ਰਾਜ ਸਭਾ ’ਚ ਭੇਜਿਆ ਜਾਣ ਵਾਲਾ ਹਰੇਕ ਵਿਅਕਤੀ ਭਾਵੇਂ ਤੁਹਾਡੀ ਪਾਰਟੀ ਦਾ, ਪੰਜਾਬ ਦਾ ਕੋਈ ਜੁਝਾਰੂ ਅਤੇ ਅਣਥੱਕ ਵਰਕਰ ਹੋਵੇ, ਜਿਸ ਨੇ ਪਿਛਲੇ ਸਾਲਾਂ ’ਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਸਖ਼ਤ ਮਿਹਨਤ ਕੀਤੀ ਹੈ। ਉਸ ਪੰਜਾਬੀ ਨੂੰ ਪੰਜਾਬ ਦੀ ਰੂਹ ਨਾਲ ਪਿਆਰ ਜ਼ਰੂਰ ਹੋਵੇ।

Scroll to Top