Site icon TheUnmute.com

Rajpura News: ਰੀਲ ਬਣਾਉਣੀ ਪਈ ਵਿਦਿਆਰਥੀਆਂ ਨੂੰ ਮਹਿੰਗੀ, ਇੱਕ ਦੀ ਗਈ ਜਾ.ਨ ਦੋ ਜ਼.ਖ਼.ਮੀ

13 ਦਸੰਬਰ 2024: ਪਟਿਆਲਾ (patiala) ਜ਼ਿਲ੍ਹੇ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਇੱਥੋਂ ਦੇ ਮਹਿੰਦਰਗੰਜ (Mahendraganj Rajpura) ਰਾਜਪੁਰਾ ਸਥਿਤ ਸਕੂਲ (School of Eminence)ਆਫ ਐਮੀਨੈਂਸ ਦੇ 3 ਵਿਦਿਆਰਥੀ ਰੇਲਵੇ ਟ੍ਰੈਕ(railway track) ‘ਤੇ ਰੀਲ ਬਣਾ ਰਹੇ ਸਨ ਕਿ ਅਚਾਨਕ ਟਰੇਨ ਆ ਜਾਂਦੀ ਹੈ ਤੇ ਉਹ ਟਰੇਨ ਦੀ ਲਪੇਟ ‘ਚ ਆ ਗਏ। ਇਸ ਕਾਰਨ ਇਕ ਵਿਦਿਆਰਥੀ ਦੀ ਮੌਤ ਹੋ ਗਈ, ਜਦਕਿ ਦੋ ਗੰਭੀਰ(seriously injured) ਜ਼ਖਮੀ ਹੋ ਗਏ।

ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰੀ (goverment seniour school) ਸੀਨੀਅਰ ਸਕੂਲ ਮਹਿੰਦਰਗੰਜ (ਅਮੀਨਾਸ ਸਕੂਲ) ਵਿੱਚ 11ਵੀਂ ਜਮਾਤ ਵਿੱਚ ਪੜ੍ਹਦੇ ਤਿੰਨ ਵਿਦਿਆਰਥੀ ਅੰਬਾਲਾ (ambala) ਵਾਲੇ ਪਾਸੇ ਪਚੀਸ ਦੱਰੇ ਦੇ ਪੁਲ ’ਤੇ ਇੱਕ ਵੀਡੀਓ ਰੀਲ ਬਣਾ ਕੇ ਸੋਸ਼ਲ ਮੀਡੀਆ (social media) ’ਤੇ ਸ਼ੇਅਰ ਕਰ ਰਹੇ ਸਨ ਜਦੋਂ ਇੱਕ ਤੇਜ਼ ਰਫ਼ਤਾਰ ਟਰੇਨ ਆ ਗਈ। ਇਸ ਦੌਰਾਨ ਇਕ ਵਿਦਿਆਰਥੀ ਗੁਰਪ੍ਰੀਤ ਸਿੰਘ ਵਾਸੀ ਗੈਵੀ ਪਿੰਡ ਢਕਾਂਸੂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਉਸ ਦੇ ਦੂਜੇ ਦੋਸਤ ਮਨਿੰਦਰ ਸਿੰਘ ਵਾਸੀ ਪਿੰਡ ਢਕਾਂਸੂ ਅਤੇ ਹਰਸ਼ ਸ਼ਰਮਾ ਵਾਸੀ ਸ਼ਾਮ ਨਗਰ ਰਾਜਪੁਰਾ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਰਾਜਪੁਰਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਸਕੂਲ ਦੀ ਪ੍ਰਿੰਸੀਪਲ ਪੂਨਮ ਕੁਮਾਰੀ ਨੇ ਦੱਸਿਆ ਕਿ ਹਾਦਸੇ ਦੌਰਾਨ ਵਿਦਿਆਰਥੀ ਸਕੂਲ ਤੋਂ ਗੈਰਹਾਜ਼ਰ ਸਨ, ਜਿਸ ਬਾਰੇ ਉਨ੍ਹਾਂ ਦੇ ਮਾਪਿਆਂ ਨੂੰ ਵੀ ਪਤਾ ਸੀ। ਹਾਦਸੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਏ.ਐਸ.ਆਈ. ਜਗਤਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਦਿਆਰਥੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।

Also More: Rajpura: ਰਾਜਪੁਰਾ ‘ਚ ਮੁਰੰਮਤ ਲਈ ਬਿਜਲੀ ਖੰਭੇ ‘ਤੇ ਚੜ੍ਹੇ ਲਾਈਨਮੈਨ ਦੀ ਕਰੰਟ ਲੱਗਣ ਕਾਰਨ ਗਈ ਜਾਨ

Exit mobile version