Defense Minister Rajnath Singh

INDIA-RUSSIA : ਰਾਜਨਾਥ ਸਿੰਘ ਨੇ ਰੂਸ ਦੇ ਰੱਖਿਆ ਮੰਤਰੀ ਨਾਲ ਕੀਤੀ ਮੁਲਾਕਾਤ, AK 203 ਅਸਲੋਟ ਰਾਈਫਲ ਦਾ ਹੋਇਆ ਸੌਦਾ

ਚੰਡੀਗੜ੍ਹ 06 ਦਸੰਬਰ 2021: ਪ੍ਰਧਾਨ ਮੰਤਰੀ ਨਰਿੰਦਰ ਮੋਦੀ(Prime Minister Narinder Modi) ਅਤੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ (Vladimir Putin) ਵਿਚਾਲੇ ਅੱਜ ਇਕ ਸਿਖਰ ਵਾਰਤਾ ਵੀ ਹੋਵੇਗੀ, ਜਿਸ ਵਿਚ ਰੱਖਿਆ, ਵਪਾਰ ਅਤੇ ਨਿਵੇਸ਼, ਊਰਜਾ ਅਤੇ ਤਕਨਾਲੋਜੀ ਦੇ ਪ੍ਰਮੁੱਖ ਖੇਤਰਾਂ ਵਿਚ ਸਹਿਯੋਗ ਨੂੰ ਮਜ਼ਬੂਤ ​​ਕਰਨ ਲਈ ਕਈ ਸਮਝੌਤਿਆਂ ‘ਤੇ ਦਸਤਖਤ ਕੀਤੇ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ (Defense Minister Rajnath Singh) ਨੇ ਅੱਜ ਰੂਸ ਦੇ ਰੱਖਿਆ ਮੰਤਰੀ ਸਰਗੇਈ ਸ਼ੋਇਗੂ (Russian Defence Minister Sergey Shoigu) ਨਾਲ ਮੁਲਾਕਾਤ ਕੀਤੀ। ਦੋਵਾਂ ਦੇਸ਼ਾਂ ਦੇ ਰੱਖਿਆ ਮੰਤਰੀਆਂ ਵਿਚਾਲੇ ਇਹ ਬੈਠਕ ਨਵੀਂ ਦਿੱਲੀ ਦੇ ਸੁਸ਼ਮਾ ਸਵਰਾਜ ਭਵਨ ‘ਚ ਹੋਈ। ਦੱਸਿਆ ਜਾ ਰਿਹਾ ਹੈ ਕਿ ਇਸ ਬੈਠਕ ‘ਚ ਕਈ ਮੁੱਦਿਆਂ ‘ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਇਨ੍ਹਾਂ ਮੁੱਦਿਆਂ ਵਿੱਚ ਜਿਵੇ ਕਿ ਸਾਰੀਆਂ ਪੰਜ S400 ਮਿਜ਼ਾਈਲਾਂ ਦੀ ਸਮੇਂ ਸਿਰ ਭੇਜੀ ਜਾਵੇ , AK 203 ਦੇ ਸੌਦੇ ਨੂੰ ਅੰਤਿਮ ਰੂਪ ਦੇਣ ਲਈ ਵੀ ਗੱਲਬਾਤ ਹੋਈ। ਬੈਠਕ ਤੋਂ ਬਾਅਦ ਰਾਜਨਾਥ ਸਿੰਘ ਅਤੇ ਸਰਗੇਈ ਸ਼ੋਇਗੂ ਨੇ ਭਾਰਤ ਅਤੇ ਰੂਸ ਵਿਚਾਲੇ ਸਮਝੌਤਿਆਂ ‘ਤੇ ਦਸਤਖ਼ਤ ਕੀਤੇ। ਭਾਰਤ ਅਤੇ ਰੂਸ ਵਿਚਾਲੇ ਹੋਏ ਸਮਝੌਤਿਆਂ ਵਿੱਚ ਇੰਡੋ-ਰਸ਼ੀਆ ਰਾਈਫਲਜ਼ ਪ੍ਰਾਈਵੇਟ ਲਿਮਟਿਡ (Indo-Russia Rifles Pvt. Ltd.) ਰਾਹੀਂ ਕੁੱਲ 6,01,427 7.63×39mm ਅਸਾਲਟ ਰਾਈਫਲਾਂ AK-203 ਦੀ ਖਰੀਦ ਦਾ ਇਕਰਾਰਨਾਮਾ ਸ਼ਾਮਲ ਹੈ। ਭਾਰਤ-ਰੂਸ ਰਾਈਫਲਜ਼ ਪ੍ਰਾਈਵੇਟ ਲਿਮਟਿਡ ਪ੍ਰੋਗਰਾਮ 2021-2031 ਤੱਕ ਫੌਜੀ-ਤਕਨੀਕੀ ਸਹਿਯੋਗ ਪ੍ਰੋਗਰਾਮ ਹੈ।ਇਸਦੇ ਨਾਲ ਹੀ ਚੀਨ ਦੇ ਸੰਬੰਧ ‘ਚ ਵੀ ਗੱਲਬਾਤ ਕੀਤੀ ਹੈ |

Scroll to Top