Site icon TheUnmute.com

ਕਾਂਗਰਸ ਦੇ ਸਵਾਲ ‘ਤੇ ਭੜਕੇ ਰਾਜਨਾਥ ਸਿੰਘ, ਆਖਿਆ-ਚੀਨ ਮੁੱਦੇ ‘ਤੇ ਚਰਚਾ ਕਰਨ ਦੀ ਪੂਰੀ ਹਿੰਮਤ ਹੈ

Rajnath Singh

ਚੰਡੀਗੜ੍ਹ, 21 ਸਤੰਬਰ 2023: ਸੰਸਦ ਦੇ ਵਿਸ਼ੇਸ਼ ਸੈਸ਼ਨ ‘ਚ ਮਹਿਲਾ ਰਿਜ਼ਰਵੇਸ਼ਨ ਬਿੱਲ ‘ਤੇ ਬਹਿਸ ਚੱਲ ਰਹੀ ਹੈ। ਵੀਰਵਾਰ ਨੂੰ ਲੋਕ ਸਭਾ ਵਿੱਚ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦੇ ਲਈ ਸਾਰੇ ਸੰਸਦ ਮੈਂਬਰਾਂ ਦਾ ਧੰਨਵਾਦ ਕੀਤਾ, ਉੱਥੇ ਹੀ ਰਾਜਨਾਥ ਸਿੰਘ (Rajnath Singh) ਨੇ ਵੀ ਵਿਰੋਧੀ ਧਿਰ ਦੇ ਸਹਿਯੋਗ ਦੀ ਤਾਰੀਫ਼ ਕੀਤੀ। ਹਾਲਾਂਕਿ ਇਸ ਦੌਰਾਨ ਇਕ ਮੌਕਾ ਅਜਿਹਾ ਵੀ ਆਇਆ ਜਦੋਂ ਆਮ ਤੌਰ ‘ਤੇ ਸ਼ਾਂਤ ਰਹਿਣ ਵਾਲੇ ਰਾਜਨਾਥ ਸਿੰਘ ਨੇ ਅਚਾਨਕ ਆਪਣਾ ਬਿਆਨ ਛੱਡ ਕੇ ਕਾਂਗਰਸ ਨੂੰ ਜਵਾਬ ਦੇਣਾ ਸ਼ੁਰੂ ਕਰ ਦਿੱਤਾ।

ਇਹ ਚੀਨ ਨਾਲ ਜੁੜਿਆ ਇਕ ਸਵਾਲ ਸੀ, ਜਿਸ ‘ਤੇ ਕਾਂਗਰਸ ਨੇ ਵਾਰ-ਵਾਰ ਰੱਖਿਆ ਮੰਤਰੀ ਦੇ ਭਾਸ਼ਣ ਦੌਰਾਨ ਬੋਲਦੇ ਰਹੇ। ਹਾਲਾਂਕਿ, ਜਦੋਂ ਅਧੀਰ ਰੰਜਨ ਚੌਧਰੀ ਨੇ ਪੁੱਛਿਆ ਕਿ ਕੀ ਸਰਕਾਰ ਵਿਚ ਲੱਦਾਖ ਵਿਚ ਚੀਨ ਨਾਲ ਟਕਰਾਅ ਦੇ ਮੁੱਦੇ ‘ਤੇ ਚਰਚਾ ਕਰਨ ਦੀ ਹਿੰਮਤ ਹੈ, ਤਾਂ ਰਾਜਨਾਥ (Rajnath Singh) ਨੇ ਕਿਹਾ, ”ਪੂਰੀ ਹਿੰਮਤ ਹੈ …” ਰਾਜਨਾਥ ਨੇ ਇਹ ਗੱਲ ਕਈ ਵਾਰ ਦੁਹਰਾਈ। ਇਸ ਦੇ ਬਾਵਜੂਦ ਜਦੋਂ ਅਧੀਰ ਰੰਜਨ ਨਹੀਂ ਰੁਕੇ ਤਾਂ ਰਾਜਨਾਥ ਨੇ ਕਿਹਾ, “ਅਧੀਰ ਰੰਜਨ, ਇਤਿਹਾਸ ‘ਚ ਨਾ ਜਾਓ। ਚਰਚਾ ਚੀਨ ‘ਤੇ ਵੀ ਹੋਵੇਗੀ।”

ਇਸ ਤੋਂ ਬਾਅਦ ਅਧੀਰ ਰੰਜਨ ਨੇ ਕਿਹਾ ਕਿ ਸਰਕਾਰ ਨੇ ਭਰੋਸਾ ਦਿੱਤਾ ਸੀ ਕਿ ਚੀਨ ਮੁੱਦੇ ‘ਤੇ ਚਰਚਾ ਕੀਤੀ ਜਾਵੇਗੀ, ਪਰ ਤੁਸੀਂ ਵਾਅਦਾ ਪੂਰਾ ਨਹੀਂ ਕੀਤਾ। ਇਸ ‘ਤੇ ਰਾਜਨਾਥ ਸਿੰਘ ਨੇ ਕਿਹਾ, “ਤੁਸੀਂ ਜੋ ਕਿਹਾ ਅਸੀਂ ਸੁਣ ਲਿਆ ਹੈ, ਹੁਣ ਸਾਡੀ ਵੀ ਸੁਣੋ। ਰੱਖਿਆ ਮੰਤਰੀ ਨੇ ਕਿਹਾ ਕਿ ਮੈਂ ਚਰਚਾ ਲਈ ਤਿਆਰ ਹਾਂ ਅਤੇ ਛਾਤੀ ਚੌੜੀ ਕਰਕੇ ਚਰਚਾ ਲਈ ਤਿਆਰ ਹਾਂ।”

Exit mobile version