July 4, 2024 9:02 pm
Verka Milk Plant Mohali

ਵੇਰਕਾ ਦਹੀਂ ਦੀ ਥੈਲੀ ‘ਚ ਚੂਹੇ ਦੀ ਖ਼ਬਰ ਬਾਰੇ ਰਾਜਕੁਮਾਰ ਜੀਐਮ ਵੇਰਕਾ ਦਾ ਸਪੱਸ਼ਟੀਕਰਨ

ਚੰਡੀਗੜ੍ਹ 12 ਅਗਸਤ 2022: ਵੇਰਕਾ ਮਿਲਕ ਪਲਾਂਟ ਮੋਹਾਲੀ (Verka Milk Plant Mohali) ਦੇ ਜਨਰਲ ਮੈਨੇਜਰ ਰਾਜ ਕੁਮਾਰ ਵਲੋਂ ਪ੍ਰੈਸ ਕਾਨਫਰੈਂਸ ਦੌਰਾਨ ਵੇਰਕਾ ਦਹੀਂ ਦੀ ਥੈਲੀ ਵਿੱਚ ਚੂਹੇ ਦੀ ਖ਼ਬਰ ਬਾਰੇ ਸਪੱਸ਼ਟੀਕਰਨ ਦਿੱਤਾ | ਉਨ੍ਹਾਂ ਨੇ ਕਿਹਾ ਕਿ ਜਾਗ ਬਾਣੀ, ਦੈਨਿਕ ਭਾਸਕਰ ਅਤੇ ਹੋਰ ਸੋਸ਼ਲ ਮੀਡਿਆ ‘ਤੇ ਦਿਖਾਈ ਜਾ ਰਹੀ ਖ਼ਬਰ ਜਿਸ ‘ਚ ਦਹੀਂ ਦੇ ਪੈਕਟ ‘ਚ ਚੂਹਾ ਪਾਏ ਬਾਰੇ ਹੈ, ਉਹ ਸਰਾਸਰ ਗ਼ਲਤ ਹੈ |

ਉਨ੍ਹਾਂ ਕਿਹਾ ਕਿ ਵੇਰਕਾ ਮਿਲਕ ਪਲਾਂਟ ‘ਚ FSSAI ਦੀਆਂ ਸਾਰੀਆਂ ਕਾਨੂੰਨੀ ਜਰੂਰਤਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਵੇਰਕਾ ਮਿਲਕ ਪਲਾਂਟ ਮੋਹਾਲੀ ਇਸ ਸ਼ਿਕਾਇਤ ਦਾ ਉਚੇਚੇ ਤੌਰ ‘ਤੇ ਖੰਡਨ ਕਰਦਾ ਹੈ |

Rajkumar GM Verka