July 4, 2024 9:21 am
Rajinder Kaur Bhattal

Punjab:ਰਜਿੰਦਰ ਕੌਰ ਭੱਠਲ ਦਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਬਾਰੇ ਵੱਡਾ ਬਿਆਨ

ਚੰਡੀਗੜ੍ਹ 03 ਦਸੰਬਰ 2021: ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ(Rajinder Kaur Bhattal) ਨੇ ਦਿੱਲੀ ‘ਚ ਸੋਨੀਆ ਗਾਂਧੀ(Sonia Gandhi) ਨਾਲ ਦਿੱਲੀ ‘ਚ ਮੁਲਾਕਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਮੀਟਿੰਗ ‘ਚ ਪੰਜਾਬ ਦੇ ਸਿਆਸੀ ਮੁੱਦਿਆਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ । ਪਿਛਲੇ ਕਾਫੀ ਸਮੇਂ ਤੋਂ ਕਰਨਾ ਦੇ ਚਲਦਿਆਂ ਉਹਨਾਂ ਦੀ ਸੋਨੀਆ ਗਾਂਧੀ ਨਾਲ ਮੁਲਾਕਾਤ ਨਹੀਂ ਹੋ ਸਕੀ ਸੀ।ਰਜਿੰਦਰ ਕੌਰ ਭੱਠਲ(Rajinder Kaur Bhattal) ਨੇ ਕੈਪਟਨ ਅਮਰਿੰਦਰ ਸਿੰਘ (Capt. Amarinder Singh)ਨੂੰ ਲੈ ਕੇ ਇੱਕ ਬਿਆਨ ਦਿੱਤਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਪਾਰਟੀ ਵਿਚ ਸ਼ਾਮਿਲ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਰਗੇ ਉੱਘੇ ਸ਼ਖ਼ਸ ਨੂੰ ਅਜਿਹੀਆਂ ਛੋਟੀਆਂ-ਛੋਟੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ।

ਉਨ੍ਹਾਂ ਨੇ ਕਿਹਾ ਕਿ ਸਾਡੀ ਪਾਰਟੀ ਵਿੱਚ ਇਕਜੁੱਟਤਾ ਬਰਕਰਾਰ ਹੈ | ਅਸੀਂ ਇਹ ਚੋਣਾਂ ਇਕੱਠੇ ਲੜਾਂਗੇ, ਭਾਵੇਂ ਕੁੱਝ ਗੱਲਾਂ ਹੁੰਦੀਆਂ ਰਹਿੰਦੀਆਂ ਹਨ। ਪਰ ਇਸ ਲੜਾਈ ਦਾ ਸਾਡੇ ਧੜੇ ਨਾਲ ਕੋਈ ਸੰਬੰਧ ਨਹੀਂ, ਇੱਸ ਦੌਰਾਨ ਕਿਸੇ ਦਾ ਵੀ ਹੋਂਸਲਾ ਕਮਜ਼ੋਰ ਨਹੀਂ ਪਵੇਗਾ |ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਇੱਕੋ ਸਟੇਜ ‘ਤੇ ਇਕੱਠੇ ਨਜ਼ਰ ਆ ਰਹੇ ਹਨ। ਉਹਨਾਂ ਕਿਹਾ ਕਿ ਉਹ ਪਾਰਟੀ ਦੀ ਸਾਰੀਆਂ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ।ਤੁਹਾਨੂੰ ਦਸ ਦੇਈਏ ਕਿ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਓਹਨਾ ਨੇ ਦਿੱਲੀ ਵਿੱਚ ਇਕ ਵੀ ਵਾਅਦਾ ਪੂਰਾ ਕੀਤਾ ਹੋਵੇ ਤਾਂ ਦੱਸੋ , ਪੰਜਾਬ ਦੇ ਲੋਕ ਓਹਨਾ ਦੇ ਝਾਂਸੇ ‘ਚ ਨਹੀਂ ਆਉਣਗੇ |