Site icon TheUnmute.com

Trident Group: ਟ੍ਰਾਈਡੈਂਟ ਗਰੁੱਪ ਦੇ ਸੰਸਥਾਪਕ ਰਜਿੰਦਰ ਗੁਪਤਾ ਨੂੰ ਅੰਤਰਰਾਸ਼ਟਰੀ ਟਾਈਮ ਮੈਗਜ਼ੀਨ ‘ਚ ਮਿਲੀ ਥਾਂ

Trident Group

ਚੰਡੀਗੜ੍ਹ, 23 ਦਸੰਬਰ 2024: ਪੰਜਾਬ ਦੇ ਮਸ਼ਹੂਰ ਟੈਕਸਟਾਈਲ ਗਰੁੱਪ ਟ੍ਰਾਈਡੈਂਟ (Trident Group) ਦੇ ਸੰਸਥਾਪਕ ਪਦਮਸ਼੍ਰੀ ਰਜਿੰਦਰ ਗੁਪਤਾ (Rajinder Gupta) ਅਤੇ ਟ੍ਰਾਈਡੈਂਟ ਗਰੁੱਪ ਨੂੰ ਅੰਤਰਰਾਸ਼ਟਰੀ ਟਾਈਮ ਮੈਗਜ਼ੀਨ ਦੇ ਦਸੰਬਰ 2024 (ਪਰਸਨ ਆਫ ਦਿ ਈਅਰ) ਐਡੀਸ਼ਨ ‘ਚ ਥਾਂ ਮਿਲੀ ਹੈ |

ਜਿਕਜਰਯੋਗ ਹੈ ਕਿ ਟਰਾਈਡੈਂਟ ਦੇ ਮਾਲਕ ਰਜਿੰਦਰ ਗੁਪਤਾ ਪੰਜਾਬ ਦੇ ਸਭ ਤੋਂ ਅਮੀਰ ਉਦਯੋਗਪਤੀਆਂ ‘ਚੋਂ ਇੱਕ ਹਨ। ਟਰਾਈਡੈਂਟ ਕੰਪਨੀ ਦਾ ਸਾਲਾਨਾ ਕਾਰੋਬਾਰ 5 ਹਜ਼ਾਰ ਕਰੋੜ ਰੁਪਏ ਤੋਂ ਵੱਧ ਹੈ। ਰਜਿੰਦਰ ਗੁਪਤਾ ਨੂੰ ਪੰਜਾਬ ਦਾ ਧੀਰੂਭਾਈ ਅੰਬਾਨੀ ਵੀ ਕਿਹਾ ਜਾਂਦਾ ਹੈ।

ਇਸ ਟਰਾਈਡੈਂਟ ਕੰਪਨੀ (Trident Group) ਦਾ 122 ਦੇਸ਼ਾਂ ‘ਚ ਕਾਰੋਬਾਰ ਚੱਲਦਾ ਹੈ। ਪੰਜਾਬ ਦੇ ਲੁਧਿਆਣਾ, ਬਰਨਾਲਾ, ਧੌਲਾ ਤੋਂ ਇਲਾਵਾ ਮੱਧ ਪ੍ਰਦੇਸ਼ ਦੇ ਬੂੰਦਨੀ ‘ਚ ਵੀ ਕੰਪਨੀ ਦੇ ਪਲਾਟ ਹਨ, ਜਿੱਥੇ ਹਜ਼ਾਰਾਂ ਲੋਕ ਕੰਮ ਕਰ ਰਹੇ ਹਨ। ਟ੍ਰਾਈਡੈਂਟ ਗਰੁੱਪ ਇੱਕ ਗਲੋਬਲ ਟੈਕਸਟਾਈਲ ਪਾਵਰਹਾਊਸ ਵਜੋਂ ਉਭਰਿਆ ਹੈ, ਇਸਦੇ ਉਤਪਾਦਨ ਦਾ 61ਫੀਸਦੀ ਅੱਜ ਪ੍ਰਮੁੱਖ ਅੰਤਰਰਾਸ਼ਟਰੀ ਰਿਟੇਲਰਾਂ ਨੂੰ ਨਿਰਯਾਤ ਕੀਤਾ ਹੈ।

ਕੰਪਨੀ ਨੇ ਨਾ ਸਿਰਫ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਵੱਡੀ ਟੈਰੀ ਤੌਲੀਆ ਨਿਰਮਾਤਾ ਵਜੋਂ ਸਥਾਪਿਤ ਕੀਤਾ ਹੈ ਬਲਕਿ ਟਿਕਾਊ ਅਤੇ ਸਮਾਜਿਕ ਤੌਰ ‘ਤੇ ਚੇਤੰਨ ਉਦਯੋਗੀਕਰਨ ਦਾ ਮਾਡਲ ਵੀ ਬਣ ਗਿਆ ਹੈ। ਰਾਜਿੰਦਰ ਗੁਪਤਾ ਨੇ ਸਮਾਜਿਕ-ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਲਈ ਮੱਧ ਪ੍ਰਦੇਸ਼ ‘ਚ 3 ਹਜ਼ਾਰ ਕਰੋੜ ਰੁਪਏ ਦੇ ਨਵੇਂ ਨਿਵੇਸ਼ ਦਾ ਐਲਾਨ ਵੀ ਕੀਤਾ ਹੈ।

ਇਸਦੇ ਨਾਲ ਹੀ ਟਾਈਮਜ਼ ਪਰਸਨ ਆਫ ਦਿ ਈਅਰ 2024 ਡੋਨਾਲਡ ਟਰੰਪ ਹਨ। ਟਾਈਮ ਦੇ ਮੁੱਖ ਸੰਪਾਦਕ ਸੈਮ ਜੈਕਬਜ਼ ਦੇ ਮੁਤਾਬਕ ਡੋਨਾਲਡ ਟਰੰਪ ਨੂੰ “ਵੱਡੇ ਪੈਮਾਨੇ ‘ਤੇ ਵਾਪਸੀ ਕਰਨ” ਅਤੇ ਸੰਯੁਕਤ ਰਾਜ ‘ਚ ਰਾਜਨੀਤਿਕ ਮਾਹੌਲ ਨੂੰ ਬਦਲਣ ਲਈ ਸਵੀਕਾਰ ਕੀਤਾ ਗਿਆ।

Read More: Invest Punjab: ਪੰਜਾਬ ‘ਚ ਢਾਈ ਸਾਲਾਂ ਦੌਰਾਨ 86 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਹੋਇਆ ਨਿਵੇਸ਼: ਤਰੁਣਪ੍ਰੀਤ ਸਿੰਘ ਸੌਂਦ

Exit mobile version