Site icon TheUnmute.com

ਰਾਜੇਵਾਲ ਦੇ ਬਿਆਨ ਤੋਂ ਬਾਅਦ ‘ਆਪ’ ਉਮੀਦਵਾਰਾਂ ‘ਚ ਹਲਚਲ ਦਾ ਮਾਹੌਲ

Balbir Rajewal

ਜਲੰਧਰ 3 ਜਨਵਰੀ 2022 : ਆਮ ਆਦਮੀ ਪਾਰਟੀ (Aam Aadmi Party) ਨਾਲ ਗਠਜੋੜ ਦੀਆਂ ਸੰਭਾਵਨਾਵਾਂ ਦਰਮਿਆਨ ਕਿਸਾਨ ਆਗੂ ਤੇ ਸਾਂਝੇ ਮੋਰਚੇ ਦੇ ਮੁੱਖ ਚਿਹਰਾ ਬਲਬੀਰ ਰਾਜੇਵਾਲ (Balbir Rajewal) ਦੇ ਬਿਆਨ ਨਾਲ ‘ਆਪ’ ‘ਚ ਹਲਚਲ ਮਚ ਗਈ ਹੈ। ਦਰਅਸਲ, ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਰਾਜੇਵਾਲ ਨੇ ਕਿਹਾ ਕਿ ਜੇਕਰ ਸਾਂਝਾ ਮੋਰਚਾ ‘ਆਪ’ ਨਾਲ ਗੱਠਜੋੜ ਕਰਦਾ ਹੈ ਤਾਂ ਆਮ ਆਦਮੀ ਪਾਰਟੀ ਵੀ ਆਪਣੇ ਉਮੀਦਵਾਰਾਂ ਦੇ ਨਾਂ ਵਾਪਸ ਲੈ ਸਕਦੀ ਹੈ। ਬਲਬੀਰ ਰਾਜੇਵਾਲ (Balbir Rajewal) ਨੇ ਕਿਹਾ ਕਿ ‘ਆਪ’ ਸਾਂਝਾ ਮੋਰਚਾ ਦੇ ਸੰਪਰਕ ‘ਚ ਹੈ ਅਤੇ ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਉਨ੍ਹਾਂ ਨਾਲ ਗਠਜੋੜ ਕਰਦੇ ਹੋ ਤਾਂ ਉਹ ਲੋੜ ਮੁਤਾਬਕ ਆਪਣੇ ਉਮੀਦਵਾਰਾਂ ਦੇ ਨਾਂ ਵੀ ਵਾਪਸ ਲੈ ਲੈਣਗੇ। ਉਨ੍ਹਾਂ ਕਿਹਾ ਕਿ ਫਿਲਹਾਲ ਉਨ੍ਹਾਂ ਨਾ ਤਾਂ ਉਮੀਦਵਾਰਾਂ ਦੀ ਕੋਈ ਸੂਚੀ ਕਿਸੇ ਨੂੰ ਦਿੱਤੀ ਹੈ ਅਤੇ ਨਾ ਹੀ ਉਨ੍ਹਾਂ ਨਾਲ ਅਜਿਹੀ ਕੋਈ ਗੱਲਬਾਤ ਹੋਈ ਹੈ।

ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ (Aam Aadmi Party) ਵੱਲੋਂ ਵਿਧਾਨ ਸਭਾ ਚੋਣਾਂ ਲਈ 101 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ ਅਤੇ ਦੂਜੇ ਪਾਸੇ ਸਾਂਝਾ ਸਾਂਝਾ ਮੋਰਚਾ ਵੀ ਪਾਰਟੀ ਦਾ ਐਲਾਨ ਕਰਕੇ ਸੁਰਖੀਆਂ ਵਿੱਚ ਹੈ। ਸਿਆਸੀ ਹਲਕਿਆਂ ‘ਚ ਚਰਚਾ ਹੈ ਕਿ ਆਮ ਆਦਮੀ ਪਾਰਟੀ ਅਤੇ ਸਾਂਝਾ ਮੋਰਚਾ ਗਠਜੋੜ ਕਰਕੇ ਚੋਣ ਲੜ ਸਕਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਪੰਜਾਬ ਦੀ ਸਿਆਸਤ ਦੇ ਸਮੀਕਰਨ ਬਦਲ ਜਾਣਗੇ। ਬਲਬੀਰ ਰਾਜੇਵਾਲ (Balbir Rajewal) ਦੇ ਇਸ ਬਿਆਨ ਨਾਲ ‘ਆਪ’ ਵੱਲੋਂ ਜਾਰੀ ਕੀਤੇ ਗਏ ਉਮੀਦਵਾਰਾਂ ‘ਚ ਹਲਚਲ ਮਚ ਗਈ ਹੈ ਕਿਉਂਕਿ ਜੇਕਰ ਸਾਂਝੇ ਮੋਰਚੇ ਦਾ ‘ਆਪ’ ਨਾਲ ਗਠਜੋੜ ਹੁੰਦਾ ਹੈ ਤਾਂ ਯਕੀਨਨ ਕਈ ਸੀਟਾਂ ‘ਤੇ ਕਿਸਾਨ ਆਗੂਆਂ ਨੂੰ ਮੈਦਾਨ ‘ਚ ਉਤਾਰਨ ਦਾ ਐਲਾਨ ਹੋ ਸਕਦਾ ਹੈ | ਕਿਉਂਕਿ ‘ਆਪ’ ਵੱਲੋਂ ਮੈਦਾਨ ਵਿੱਚ ਉਤਾਰੇ ਗਏ ਉਮੀਦਵਾਰਾਂ ਨੂੰ ਆਪਣੇ ਨਾਂ ਵਾਪਸ ਲੈਣ ਦਾ ਫ਼ਰਮਾਨ ਜਾਰੀ ਕੀਤਾ ਜਾ ਸਕਦਾ ਹੈ। ਇਹ ਵੀ ਚਰਚਾ ਹੈ ਕਿ ਜੇਕਰ ਇਹ ਗੱਲਬਾਤ ਕੋਈ ਸਾਰਥਕ ਸਿੱਧ ਹੁੰਦੀ ਹੈ ਤਾਂ ਗਠਜੋੜ ਤੋਂ ਬਲਬੀਰ ਰਾਜੇਵਾਲ (Balbir Rajewal) ਵੀ ਮੁੱਖ ਮੰਤਰੀ ਦਾ ਚਿਹਰਾ ਹੋ ਸਕਦੇ ਹਨ।

Exit mobile version