Site icon TheUnmute.com

ਰਾਜਸਥਾਨ ਪੁਲਿਸ ਵਲੋਂ ਪੰਜਾਬ ਪੁਲਿਸ ਖ਼ਿਲਾਫ਼ ਕਿਡਨੈਪਿੰਗ ਦਾ ਪਰਚਾ ਦਰਜ

Punjab Police

ਚੰਡੀਗੜ੍ਹ 09 ਮਈ 2022: ਇਸ ਵੇਲੇ ਦੀ ਸਭ ਤੋਂ ਵਡੀ ਖ਼ਬਰ ਹੈ ਕਿ ਪੰਜਾਬ ਪੁਲਿਸ ( Punjab Police) ਦੇ ਖ਼ਿਲਾਫ਼ ਇੱਕ ਹੋਰ ਕਿਡਨੈਪਿੰਗ ਦਾ ਪਰਚਾ ਦਰਜ ਹੋ ਗਿਆ ਹੈ। ਪੰਜਾਬ ਪੁਲਿਸ ਖਿਲਾਫ ਇਹ ਪਰਚਾ ਰਾਜਸਥਾਨ ਪੁਲਿਸ ਵਲੋਂ ਦਰਜ਼ ਕੀਤਾ ਗਿਆ ਹੈ | ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਮਾਰਚ ਮਹੀਨੇ ਦਾ ਹੈ ਜਦੋਂ ਹੁਸ਼ਿਆਰਪੁਰ ਵਿਚ ਤਾਇਨਾਤ ਇਕ ਡੀ ਐੱਸ ਪੀ ਤੇ ਐਸ ਐੱਚ ਓ ਸਮੇਤ 14 ਪੁਲਿਸ ਮੁਲਾਜ਼ਮਾਂ ਦੇ ਖ਼ਿਲਾਫ਼ ਇਹ ਕੇਸ ਰਾਜਸਥਾਨ ਪੁਲਿਸ ਨੇ ਦਰਜ ਕੀਤਾ ਹੈ | ਇਸਦੇ ਨਾਲ ਹੀ ਦਾਅਵਾ ਕੀਤਾ ਹੈ ਕਿ ਪੰਜਾਬ ਪੁਲਿਸ ਨੇ ਕੋਟਾ ਤੋਂ ਇਕ ਨੌਜਵਾਨ ਨੂੰ ਅਗਵਾ ਕੀਤਾ ਹੈ।

ਨਿਊਜ਼ 18 ਦੇ ਮੁਤਾਬਕ ਹਾਈ ਕੋਰਟ ਵਿਚ ਹਰਨੂਰ ਨਾਂ ਦੇ ਇਸ ਨੌਜਵਾਨ ਦੇ ਪਰਿਵਾਰ ਨੇ ਅਦਾਲਤ ਨੂੰ ਦੱਸਿਆ ਕਿ ਉਸਨੂੰ ਰਾਜਸਥਾਨ ਵਿਚੋਂ ਚੁੱਕਿਆ ਹੈ ਜਿਸਦੀ ਸਾਰੀ ਵੀਡੀਓ ਫੁੱਟੇਜ ਮੌਜੂਦ ਹੈ। ਜ਼ਿਕਰਯੋਗ ਹੈ ਕਿ ਇਹ ਕਾਰਵਾਈ ਉਦੋਂ ਹੋਈ ਹੈ ਜਦੋਂ ਦਿੱਲੀ ਵਿਚ ਤੇਜਿੰਦਰਪਾਲ ਸਿੰਘ ਬੱਗਾ ਦੇ ਮਾਮਲੇ ਵਿਚ ਪੰਜਾਬ ਪੁਲਿਸ ਖ਼ਿਲਾਫ਼ ਕੇਸ ਦਰਜ ਹੋਇਆ ਹੈ।

Exit mobile version