Rajasthan

ਰਾਜਸਥਾਨ ਸਰਕਾਰ ਨੇ ਕੋਰੋਨਾ ਪਾਬੰਦੀਆਂ ‘ਚ ਦਿੱਤੀ ਢਿੱਲ, ਨਾਈਟ ਕਰਫਿਊ ਖ਼ਤਮ

ਚੰਡੀਗੜ੍ਹ 04 ਫਰਵਰੀ 2022: ਰਾਜਸਥਾਨ (Rajasthan) ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਕੁਝ ਗਿਰਾਵਟ ਆਈ ਹੈ | ਇਸਦੇ ਚਲਦੇ ਰਾਜਸਥਾਨ ਦੇ ਗ੍ਰਹਿ ਵਿਭਾਗ ਨੇ ਮਹਾਮਾਰੀ ਦੇ ਮੱਦੇਨਜ਼ਰ ਜਾਰੀ ਦਿਸ਼ਾ-ਨਿਰਦੇਸ਼ਾਂ ’ਚ ਸੋਧ ਕਰਦੇ ਹੋਏ ਇਹ ਢਿੱਲ ਦਿੱਤੀ ਹੈ| ਰਾਜਸਥਾਨ (Rajasthan) ਸਰਕਾਰ ਨੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਾਗੂ ਕੀਤੀਆਂ ਗਈਆਂ ਪਾਬੰਦੀਆਂ ’ਚ ਢਿੱਲ ਦਿੰਦੇ ਹੋਏ ਨਾਈਟ ਕਰਫਿਊ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ। ਇਸਤੋਂ ਇਲਾਵਾ ਸੂਬੇ ’ਚ ਧਾਰਮਿਕ ਸਥਾਨ ਹੁਣ ਆਪਣੇ ਸਮੇਂ ਅਨੁਸਾਰ ਖੁੱਲ੍ਹ ਸਕਣਗੇ ਜਦਕਿ ਵਿਆਹ ਸਮਾਰੋਹ ’ਚ 250 ਲੋਕ ਸ਼ਾਮਿਲ ਹੋਣ ਦੀ ਇਜਾਜ਼ਤ ਦਿੱਤੀ ਹੈ । ਇਹ ਆਦੇਸ਼ ਸ਼ਨੀਵਾਰ ਤੋਂ ਲਾਗੂ ਹੋਣਗੇ।

ਇਨ੍ਹਾਂ ਹਦਾਇਤਾਂ ਤਹਿਤ ਸੂਬੇ ’ਚ ਕਿਸੇ ਵੀ ਤਰ੍ਹਾਂ ਦੇ ਜਨਤਕ, ਸਮਾਜਿਕ, ਸਿਆਸੀ, ਖੇਡ ਸੰਬੰਧੀ, ਵਿਦਿਅਕ, ਸੱਭਿਆਚਾਰਕ ਅਤੇ ਧਾਰਮਿਕ ਸਮਾਰੋਹ ’ਚ ਹੁਣ 250 ਵਿਅਕਤੀਆਂ ਦੇ ਸ਼ਾਮਿਲ ਹੋਣ ਦੀ ਮਨਜ਼ੂਰੀ ਹੋਵੇਗੀ। ਪਹਿਲਾਂ ਇਹ ਗਿਣਤੀ 100 ਸੀ। ਵਿਆਹ ਸਮਾਰੋਹ ’ਚ ਵੀ ਹੁਣ ਇੰਨੀ ਹੀ ਗਿਣਤੀ ’ਲੋਕ ਸ਼ਾਮਿਲ ਹੋ ਸਕਦੇ ਹਨ। ਨਾਈਟ ਕਰਫਿਊ ਜੋ ਰਾਤ 11 ਵਜੇ ਤੋਂ ਸਵੇਰੇ 5 ਵਜੇ ਤਕ ਲਗਾਇਆ ਜਾਂਦਾ ਹੈ ਹੁਣ ਉਸਨੂੰ ਖ਼ਤਮ ਕਰ ਦਿੱਤਾ ਗਿਆਹੈ। ਸਾਰੇ ਧਾਰਮਿਕ ਸਥਾਨਾਂ ’ਚ ਫੁੱਲਾਂ ਦੇ ਹਾਰ, ਪ੍ਰਸ਼ਾਦ, ਚਾਦਰ ਅਤੇ ਹੋਰ ਪੂਜਾ ਸਮੱਗਰੀ ਲੈ ਕੇ ਜਾਣ ਦੀ ਮਨਜ਼ੂਰੀ ਹੋਵੇਗੀ। ਦੱਸ ਦੇਈਏ ਕਿ ਰਾਜਸਥਾਨ ’ਚ ਵੀਰਵਾਰ ਨੂੰ ਕੋਰੋਨਾ ਦੇ 8073 ਨਵੇਂ ਮਾਮਲੇ ਸਾਹਮਣੇ ਆਏ ਜਦਕਿ ਇਨਫੈਕਸ਼ਨ ਨਾਲ 22 ਮਰੀਜ਼ਾਂ ਦੀ ਮੌਤ ਹੋ ਗਈ। ਸੂਬੇ ’ਚ 59,513 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।

Scroll to Top