Jodhpur

Rajasthan: ਜੋਧਪੁਰ ‘ਚ ਗੈਸ ਰਿਫਿਲਿੰਗ ਦੌਰਾਨ ਫਟਿਆ ਗੈਸ ਸਿਲੰਡਰ, ਬੱਚਿਆਂ ਸਮੇਤ 4 ਜਣਿਆਂ ਦੀ ਮੌਤ

ਚੰਡੀਗੜ੍ਹ 08 ਅਕਤੂਬਰ 2022: ਰਾਜਸਥਾਨ ਦੇ ਜੋਧਪੁਰ (Jodhpur) ਸ਼ਹਿਰ ‘ਚ ਗੈਸ ਰਿਫਿਲਿੰਗ ਦੌਰਾਨ ਸਿਲੰਡਰ ਫਟਣ ਕਾਰਨ ਦਰਦਨਾਕ ਹਾਦਸਾ ਵਾਪਰਿਆ ਹੈ | ਇਸ ਹਾਦਸੇ ਵਿੱਚ ਤਿੰਨ ਬੱਚਿਆਂ ਸਮੇਤ ਚਾਰ ਜਣਿਆਂ ਦੀ ਮੌਤ ਦੀ ਖ਼ਬਰ ਹੈ ਅਤੇ 16 ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਧਮਾਕੇ ਦੀ ਆਵਾਜ਼ ਸੁਣ ਕੇ ਆਸਪਾਸ ਦੀਆਂ ਕਲੋਨੀਆਂ ਦੇ ਲੋਕ ਵੀ ਦਹਿਲ ਗਏ।

ਇਸ ਦੌਰਾਨ ਕਲੈਕਟਰ ਹਿਮਾਂਸ਼ੂ ਗੁਪਤਾ ਅਨੁਸਾਰ ਮਾਮਲਾ ਕਰੀਬ ਤਿੰਨ ਵਜੇ ਦਾ ਹੈ। ਇਸ ਤੋਂ ਬਾਅਦ ਕੀਰਤੀ ਨਗਰ ਇਲਾਕੇ ‘ਚ ਗੈਸ ਲੀਕ ਹੋ ਗਈ ਅਤੇ ਕੁਝ ਹੀ ਦੇਰ ਵਿਚ ਧਮਾਕਾ ਹੋ ਗਿਆ। ਨੇੜਲੀ ਕਲੋਨੀ ਵਿੱਚ ਖੜ੍ਹੇ ਵਾਹਨ ਵੀ ਅੱਗ ਦੀ ਲਪੇਟ ਵਿੱਚ ਆ ਗਏ।

ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸੇ ਵਿੱਚ ਅੱਠ ਜਣੇ 80 ਫੀਸਦੀ ਤੱਕ ਝੁਲਸ ਗਏ ਹਨ। ਜਾਂਚ ‘ਚ ਸਾਹਮਣੇ ਆਇਆ ਕਿ ਸ਼ਹਿਰ ਵਿੱਚ ਗੈਰ-ਕਾਨੂੰਨੀ ਗੈਸ ਰੀਫਿਲ ਕਰਨ ਦਾ ਕੰਮ ਚੱਲ ਰਿਹਾ ਹੈ। ਜਿਸ ਘਰ ‘ਚ ਰਿਫਿਲਿੰਗ ਹੋ ਰਹੀ ਸੀ ਕੋਜਾਰਾਮ ਦਾ ਪੁੱਤਰ ਗੈਸ ਰੀਫਿਲਿੰਗ ਦਾ ਕੰਮ ਕਰਦਾ ਹੈ। ਇਸਦੇ ਨਾਲ ਹੀ ਖਦਸਾ ਜਤਾਇਆ ਜਾ ਰਿਹਾ ਹੈ ਕਿ ਧਮਾਕਾ ਰੀਫਿਲਿੰਗ ਦੌਰਾਨ ਹੋਇਆ ਹੈ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਟਵੀਟ ਕਰਕੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਲਿਖਿਆ ਕਿ ਘਟਨਾ ਦੀ ਜਾਣਕਾਰੀ ਸਥਾਨਕ ਪ੍ਰਸ਼ਾਸਨ ਤੋਂ ਲੈ ਲਈ ਗਈ ਹੈ। ਜ਼ਖਮੀਆਂ ਦੇ ਇਲਾਜ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।

Scroll to Top