Site icon TheUnmute.com

ਰਾਜਸਥਾਨ: ED ਵੱਲੋਂ ਗ੍ਰਹਿ ਰਾਜ ਮੰਤਰੀ ਰਾਜੇਂਦਰ ਯਾਦਵ ਦੇ ਟਿਕਾਣਿਆਂ ‘ਤੇ ਛਾਪੇਮਾਰੀ

Rajendra Yadav

ਚੰਡੀਗੜ੍ਹ, 26 ਸਤੰਬਰ 2023: ਦਿੱਲੀ ਤੋਂ ਆਈ ਈ.ਡੀ ਦੀ ਟੀਮ ਨੇ ਰਾਜਸਥਾਨ ਸਰਕਾਰ ਵਿੱਚ ਗ੍ਰਹਿ ਰਾਜ ਮੰਤਰੀ ਰਾਜੇਂਦਰ ਯਾਦਵ (Rajendra Yadav) ਅਤੇ ਉਨ੍ਹਾਂ ਦੇ ਕਰੀਬੀ ਸਾਥੀਆਂ ਦੇ ਘਰ ਛਾਪੇਮਾਰੀ ਕੀਤੀ। ਮੰਗਲਵਾਰ ਸਵੇਰੇ ਈਡੀ ਦੀਆਂ ਟੀਮਾਂ ਰਾਜੇਂਦਰ ਯਾਦਵ ਦੇ ਟਿਕਾਣੇ ‘ਤੇ ਪਹੁੰਚੀਆਂ ਅਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ। ਜਾਣਕਾਰੀ ਮੁਤਾਬਕ ਕੋਟਪੁਤਲੀ ਅਤੇ ਬਹਿਰੋੜ ਸਥਿਤ ਰਾਜੇਂਦਰ ਯਾਦਵ ਨਾਲ ਸਬੰਧਤ ਕੰਪਨੀਆਂ ਖ਼ਿਲਾਫ਼ ਇਹ ਕਾਰਵਾਈ ਕੀਤੀ ਗਈ ਹੈ। ਈਡੀ ਅਧਿਕਾਰੀਆਂ ਨੇ ਇਸ ਸਬੰਧੀ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਟੀਮਾਂ ਦਸਤਾਵੇਜ਼ਾਂ ਅਤੇ ਹੋਰ ਚੀਜ਼ਾਂ ਦੀ ਜਾਂਚ ਕਰ ਰਹੀਆਂ ਹਨ।

ਜਿਕਰਯੋਗ ਹੈ ਕਿ ਰਾਜੇਂਦਰ ਯਾਦਵ (Rajendra Yadav) ਦੇ ਟਿਕਾਣਿਆਂ ‘ਤੇ ਇਕ ਸਾਲ ਅਤੇ ਕੁਝ ਦਿਨਾਂ ‘ਚ ਇਹ ਦੂਜੀ ਵੱਡੀ ਕਾਰਵਾਈ ਹੈ। ਇਸ ਤੋਂ ਪਹਿਲਾਂ 7 ਸਤੰਬਰ 2022 ਨੂੰ ਵੀ ਆਮਦਨ ਕਰ ਵਿਭਾਗ ਨੇ ਮੰਤਰੀ ਯਾਦਵ ਦੇ 53 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ। ਹੁਣ ਈਡੀ ਨੇ ਇਨ੍ਹਾਂ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ।

ਗ੍ਰਹਿ ਰਾਜ ਮੰਤਰੀ ਰਾਜੇਂਦਰ ਯਾਦਵ ਦੇ ਸਿੱਖਿਆ ਸਮੇਤ ਕਈ ਕਾਰੋਬਾਰ ਹਨ। ਉਨ੍ਹਾਂ ਦੀ ਕੋਟਪੁਤਲੀ ਵਿੱਚ ਪੌਸ਼ਟਿਕ ਭੋਜਨ ਬਣਾਉਣ ਦੀ ਫੈਕਟਰੀ ਹੈ। ਪਿਛਲੇ ਸਾਲ ਆਮਦਨ ਕਰ ਵਿਭਾਗ ਦੀ ਟੀਮ ਨੇ ਕਥਿਤ ਪੈਸੇ ਦੀ ਧੋਖਾਧੜੀ ਦੀ ਸੂਚਨਾ ‘ਤੇ ਇਸ ਫੈਕਟਰੀ ‘ਤੇ ਛਾਪਾ ਮਾਰਿਆ ਸੀ।

Exit mobile version