TheUnmute.com

ਰਾਜਸਥਾਨ ਮੰਤਰੀ ਮੰਡਲ ਵਲੋਂ ‘ਅਗਨੀਪਥ ਯੋਜਨਾ’ ਵਿਰੁੱਧ ਮਤਾ ਸਰਵਸੰਮਤੀ ਨਾਲ ਪਾਸ

ਚੰਡੀਗੜ੍ਹ 18 ਜੂਨ 2022: ਅਗਨੀਪਥ ਯੋਜਨਾ (Agneepath Yojana) ਦਾ ਵਿਰੋਧ ਪੂਰੇ ਦੇਸ਼ ‘ਚ ਫੈਲ ਚੁੱਕਾ ਹੈ | ਵੱਖ ਵੱਖ ਪਾਰਟੀਆਂ ਵਲੋਂ ਇਸ ਸਕੀਮ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਜਾ ਰਹੀ ਹੈ | ਇਸ ਦੌਰਾਨ ਰਾਜਸਥਾਨ ਮੰਤਰੀ ਮੰਡਲ (Rajasthan Cabinet) ਨੇ ਸਰਵਸੰਮਤੀ ਨਾਲ ਇਕ ਮਤਾ ਪਾਸ ਕੀਤਾ ਹੈ ਕਿ ਵੱਡੇ ਜਨਤਕ ਹਿਤਾਂ ਅਤੇ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਗਨੀਪਥ ਯੋਜਨਾ ਨੂੰ ਵਾਪਸ ਲਿਆ ਜਾਣਾ ਚਾਹੀਦਾ ਹੈ।

Rajasthan Cabinet

ਮੀਟਿੰਗ ਵਿੱਚ ਕਿਹਾ ਗਿਆ ਕਿ ਕੇਂਦਰ ਸਰਕਾਰ ਦੀ ਅਗਨੀਪੱਥ ਯੋਜਨਾ ਵਿੱਚ ਕੀਤੇ ਗਏ ਪ੍ਰਬੰਧਾਂ ਨੂੰ ਲੈ ਕੇ ਦੇਸ਼ ਭਰ ਵਿੱਚ ਭਾਰੀ ਰੋਸ ਹੈ। ਇਸ ਸਕੀਮ ਨੇ ਨੌਜਵਾਨਾਂ ਵਿੱਚ ਭਵਿੱਖ ਨੂੰ ਲੈ ਕੇ ਕਈ ਸ਼ੱਕ ਪੈਦਾ ਕਰ ਦਿੱਤੇ ਹਨ। ਸੀਐਮ ਅਸ਼ੋਕ ਗਹਿਲੋਤ ਸਮੇਤ ਸਾਰੇ ਮੰਤਰੀਆਂ ਨੇ ਨੌਜਵਾਨਾਂ ਨੂੰ ਸ਼ਾਂਤੀਪੂਰਨ, ਅਹਿੰਸਕ ਅਤੇ ਜਮਹੂਰੀ ਢੰਗ ਨਾਲ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ ਹੈ।

Exit mobile version