20 ਦਸੰਬਰ 2024: ਰਾਜਧਾਨੀ (capital Jaipur) ਜੈਪੁਰ ਦੇ ਭੰਕਰੋਟਾ ਇਲਾਕੇ ‘ਚ ਇਕ ਪੈਟਰੋਲ ਪੰਪ (petrol pump) ‘ਤੇ ਭਿਆਨਕ ਹਾਦਸਾ ਵਾਪਰਿਆ ਹੈ। ਇੱਥੇ ਪੰਪ ‘ਤੇ ਇੱਕ CNG ਟੈਂਕਰ (tanker) ‘ਚ ਧਮਾਕਾ ਹੋ ਗਿਆ, ਜਿਸ ਕਾਰਨ 4 ਲੋਕਾਂ ਦੀ ਮੌਤ (died) ਹੋ ਗਈ ਅਤੇ 29 ਤੋਂ ਵੱਧ ਲੋਕ ਗੰਭੀਰ ਰੂਪ ਨਾਲ ਜ਼ਖਮੀ (injured) ਹੋ ਗਏ।
ਦੱਸ ਦੇਈਏ ਕਿ ਅੱਗ ਵਿੱਚ ਝੁਲਸ ਗਏ ਸਾਰੇ ਲੋਕਾਂ ਨੂੰ ਐਸਐਮਐਸ ਹਸਪਤਾਲ ਭੇਜਿਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਕੁਝ ਲੋਕਾਂ ਦੀ ਹਾਲਤ ਚਿੰਤਾਜਨਕ ਦੱਸੀ ਜਾ ਰਹੀ ਹੈ। ਪੈਟਰੋਲ ਪੰਪ ਨੂੰ ਅੱਗ ਲੱਗਣ ਤੋਂ ਬਾਅਦ ਨੇੜਲੇ ਪਾਈਪ ਦੇ ਗੋਦਾਮ ਨੂੰ ਵੀ ਅੱਗ ਲੱਗ ਗਈ ਪਰ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਕੁਝ ਥਾਵਾਂ ‘ਤੇ ਅੱਗ ਅਜੇ ਵੀ ਬਲ ਰਹੀ ਹੈ। ਹਸਪਤਾਲ ਪਹੁੰਚੇ ਮਰੀਜ਼ਾਂ ਦੇ ਇਲਾਜ ਲਈ ਘਰ-ਘਰ ਡਾਕਟਰਾਂ ਨੂੰ ਬੁਲਾਇਆ ਗਿਆ ਹੈ।
read more: ਬੋਰਵੈੱਲ ‘ਚ ਡਿੱਗੇ ਮਾਸੂਮ ਬੱਚੇ ਨੂੰ 56 ਘੰਟਿਆਂ ਬਾਅਦ ਕੱਢਿਆ ਗਿਆ ਬਾਹਰ