July 5, 2024 12:22 am
Raja Waring

ਕੁਮਾਰ ਵਿਸ਼ਵਾਸ ਤੇ ਤਜਿੰਦਰ ਬੱਗਾ ਦੇ ਖਿਲਾਫ ਦਰਜ ਮਾਮਲਾ ਰੱਦ ਕਰਨ ਦੇ ਫੈਸਲਾ ਦਾ ਰਾਜਾ ਵੜਿੰਗ ਨੇ ਕੀਤਾ ਸਵਾਗਤ

ਚੰਡੀਗੜ੍ਹ 12 ਅਕਤੂਬਰ 2022: ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਕਵੀ ਕੁਮਾਰ ਵਿਸ਼ਵਾਸ ਅਤੇ ਭਾਜਪਾ ਤਜਿੰਦਰ ਪਾਲ ਸਿੰਘ ਬੱਗਾ ਵਿਰੁੱਧ ਦਰਜ ਐੱਫ.ਆਈ.ਆਰ ਰੱਦ ਕਰਨ ਦੇ ਫੈਸਲੇ ਦਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਵਾਗਤ ਕੀਤਾ ਹੈ |

ਇਸ ਦੌਰਾਨ ਰਾਜਾ ਵੜਿੰਗ (Raja Waring) ਨੇ ਟਵੀਟ ਕਰਦਿਆਂ ਕਿਹਾ ਕਿ ਅਸੀਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਕੁਮਾਰ ਵਿਸ਼ਵਾਸ ਅਤੇ ਤਜਿੰਦਰ ਪਾਲ ਸਿੰਘ ਬੱਗਾ ਵਿਰੁੱਧ ਦਰਜ ਮਾਮਲਾ ਰੱਦ ਕਰਨ ਦਾ ਸਵਾਗਤ ਕਰਦੇ ਹਾਂ। ਪੰਜਾਬ ਦੀ ‘ਆਪ’ ਸਰਕਾਰ ਨੇ ਪੰਜਾਬ ਕਾਂਗਰਸ ਦੇ ਆਗੂਆਂ ਵਿਰੁੱਧ ਵੀ ਬਦਲਾਖੋਰੀ ਦੇ ਅਜਿਹੇ ਮਾਮਲੇ ਦਰਜ ਕੀਤੇ ਹਨ। ਉਹ ਕੇਸ ਵੀ ਅਦਾਲਤ ਵਿਚ ਪੈਣਗੇ | ਉਮੀਦ ਹੈ ਕਿ ਸਰਕਾਰ ਸਹੀ ਸਬਕ ਸਿੱਖੇਗੀ।

Kumar vishwas