ਚੰਡੀਗੜ੍ਹ 30 ਜੁਲਾਈ 2022: ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ (Dr.Raj Bahadur) ਵਲੋਂ ਅਸਤੀਫਾ ਦੇਣ ਤੋਂ ਬਾਅਦ ਅੱਜ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਉਨ੍ਹਾਂ ਨੂੰ ਮਿਲਣ ਪਹੁੰਚੇ | ਇਸ ਦੌਰਾਨ ਡਾ. ਰਾਜ ਬਹਾਦਰ ਕਾਫ਼ੀ ਭਾਵੁਕ ਨਜ਼ਰ ਆਏ |
ਉਨ੍ਹਾਂ ਕਿਹਾ ਕਿ ਮੈਂ 44-45 ਸਾਲਾਂ ਤੋਂ ਸੇਵਾ ਕਰ ਰਿਹਾ ਹਾਂ ਅਤੇ 13 ਵੱਡੇ ਹਸਪਤਾਲਾਂ ਵਿੱਚ ਕੰਮ ਕੀਤਾ ਹੈ ਪਰ ਮੇਰੇ ਨਾਲ ਅਜਿਹਾ ਪਹਿਲੀ ਵਾਰ ਹੋਇਆ ਹੈ। ਜਦੋਂ ਸਿਹਤ ਮੰਤਰੀ ਆਏ ਤਾਂ ਮੈਡੀਕਲ ਸੁਪਰਡੈਂਟ ਦੀ ਡਿਊਟੀ ਲੱਗੀ ਹੋਈ ਸੀ। ਮੈਨੂੰ ਬਹੁਤ ਦੁੱਖ ਹੈ, ਉਨ੍ਹਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਹਸਪਤਾਲ ਲਈ ਕੋਈ ਵੀ ਚੀਜ਼ ਖਰੀਦਣ ਲਈ 9 ਮਹੀਨੇ ਲੱਗ ਜਾਂਦੇ ਹਨ। ਇਸਦੇ ਨਾਲ ਹੀ ਖਬਰਾਂ ਹਨ ਕਿ ਭਗਵੰਤ ਮਾਨ ਨੇ ਕਾਰਵਾਈ ਦੇ ਢੰਗ ‘ਤੇ ਖੇਦ ਜਤਾਇਆ ਹੈ ਅਤੇ ਸੋਮਵਾਰ ਨੂੰ ਡਾ. ਰਾਜ ਬਹਾਦਰ ਨਾਲ ਮੁਲਾਕਾਤ ਕਰਨ ਨੂੰ ਕਿਹਾ ਹੈ |