July 2, 2024 1:51 pm
ਰਾਜਾ ਵੜਿੰਗ

ਰਾਜਾ ਵੜਿੰਗ ਨੇ ਕਿਹਾ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਨੂੰ ਬਰਬਾਦ ਕੀਤਾ

ਚੰਡੀਗੜ੍ਹ, 14 ਨਵੰਬਰ 2021 : ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਾਅਵਾ ਕੀਤਾ ਕਿ 2022 ਦੀਆਂ ਪੰਜਾਬ ਚੋਣਾਂ ਵਿੱਚ ਕਾਂਗਰਸ ਰਿਕਾਰਡ 80 ਸੀਟਾਂ ਜਿੱਤੇਗੀ। ਇਹ ਜਿੱਤ ਪਾਰਟੀ ਪ੍ਰਧਾਨ ਨਵਜੋਤ ਸਿੱਧੂ ਅਤੇ ਸੀ.ਐਮ ਚਰਨਜੀਤ ਚੰਨੀ ਦੀ ਅਗਵਾਈ ‘ਚ ਹਾਸਲ ਕੀਤੀ ਜਾਵੇਗੀ।

ਵੜਿੰਗ ਨੇ ਕਿਹਾ ਕਿ ਪੰਜਾਬ ਦੀ ਬਰਬਾਦੀ ਲਈ ਕੈਪਟਨ ਜ਼ਿੰਮੇਵਾਰ ਹੈ। ਉਨ੍ਹਾਂ ਅਰਵਿੰਦ ਕੇਜਰੀਵਾਲ ‘ਤੇ ਪੰਜਾਬ ਦੀਆਂ ਸਰਕਾਰੀ ਬੱਸਾਂ ਨੂੰ ਦਿੱਲੀ ਹਵਾਈ ਅੱਡੇ ‘ਤੇ ਨਾ ਪਹੁੰਚਣ ਦੇਣ ਲਈ ਅਕਾਲੀਆਂ ਨਾਲ ਮਿਲੀਭੁਗਤ ਦਾ ਦੋਸ਼ ਵੀ ਲਾਇਆ। ਵੜਿੰਗ ਨੇ ਕਿਹਾ ਕਿ ਬਾਦਲ ਪਰਿਵਾਰ ਦੀਆਂ ਬੱਸਾਂ ਉੱਥੇ ਬਿਨਾਂ ਰੋਕ-ਟੋਕ ਚੱਲਦੀਆਂ ਹਨ।

ਸਿੱਧੂ ਚੰਨੀ ਵਿੱਚ ਕੋਈ ਫਰਕ ਨਹੀਂ 

ਉਹਨਾਂ ਕਿਹਾ ਕਿ ਸਿੱਧੂ ‘ਤੇ ਚੰਨੀ ਵਿਚਾਲੇ ਕੋਈ ਵੀ ਮਤਭੇਦ ਨਹੀਂ ਹਨ, ਅਤੇ ਸਰਕਾਰ ਹਰ ਇਕ ਦੀ ਗੱਲ ਖੁੱਲ੍ਹ ਕੇ ਸੁਣਦੀ ਹੈ। ਉਨ੍ਹਾਂ ਦੇ ਮੰਤਰਾਲਾ ਸੰਭਾਲਣ ਤੋਂ ਬਾਅਦ ਟਰਾਂਸਪੋਰਟ ਵਿਭਾਗ ਦੇ ਮਾਲੀਏ ‘ਚ ਰੋਜ਼ਾਨਾ 1 ਕਰੋੜ ਦਾ ਵਾਧਾ ਹੋਇਆ ਹੈ |
SIT ਕਰੇਗੀ ਕੈਪਟਨ-ਬਾਦਲ ਪਰਿਵਾਰ ਦੇ ਗਠਜੋੜ ਦੀ ਜਾਂਚ

ਵੜਿੰਗ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਪਰਿਵਾਰ ਨਾਲ ਮਿਲ ਕੇ ਪੰਜਾਬ ਨੂੰ ਲੁੱਟਿਆ ਹੈ। ਜੇਕਰ ਰੋਡਵੇਜ਼ ਰੋਜ਼ਾਨਾ 1 ਕਰੋੜ ਦੇ ਮੁਨਾਫੇ ਵਿੱਚ ਹੈ ਤਾਂ ਪੰਜਾਬ ਨੂੰ ਸਾਢੇ 14 ਸਾਲਾਂ ਵਿੱਚ 6600 ਕਰੋੜ ਦਾ ਨੁਕਸਾਨ ਹੋਇਆ ਹੈ। ਵੜਿੰਗ ਨੇ ਕਿਹਾ ਕਿ ਵਿਸ਼ੇਸ਼ ਜਾਂਚ ਟੀਮ ਮਾਮਲੇ ਦੀ ਜਾਂਚ ਕਰਕੇ ਪੰਜਾਬੀਆਂ ਸਾਹਮਣੇ ਸੱਚਾਈ ਪੇਸ਼ ਕਰੇਗੀ।