July 4, 2024 8:36 pm
ਰਾਜਾ ਵੜਿੰਗ

ਰਾਜਾ ਵੜਿੰਗ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਹੁਦੇ ਤੋਂ ਹਟਾਉਣ ਦੀ ਕੀਤੀ ਮੰਗ

ਚੰਡੀਗੜ੍ਹ 23 ਮਈ 2022: ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਲਾਇਸੰਸੀ ਹਥਿਆਰਾਂ ਬਾਰੇ ਦਿੱਤੇ ਗਏ ਬਿਆਨ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ |

ਇਸ ਮਾਮਲੇ ਨੂੰ ਲੈ ਕੇ ਰਾਜਾ ਵੜਿੰਗ ਨੇ ਟਵੀਟ ਕਰ ਲਿਖਿਆ ਕਿ, ਬਿਨਾਂ ਤੱਥਾਂ ਦੀ ਵਿਆਖਿਆ ਕੀਤੇ ਸਿੱਖਾਂ ਨੂੰ ਆਧੁਨਿਕ ਲਾਇਸੈਂਸੀ ਹਥਿਆਰਾਂ ਨਾਲ ਲੈਸ ਕਰਨ ਬਾਰੇ ਜਥੇਦਾਰ ਦਾ ਬਿਆਨ ਸ਼ਰਾਰਤੀ ਅਤੇ ਭਾਈਚਾਰਕ ਸਾਂਝ ਨੂੰ ਖ਼ਤਰਾ ਪੈਦਾ ਕਰਨ ਵਾਲਾ ਹੈ। ਮੈਂ ਪੰਜਾਬ ਦੀ ਸ਼ਾਂਤੀ ਲਈ ਉਸਨੂੰ (ਜਥੇਦਾਰ) ਉੱਚ ਅਹੁਦੇ ਤੋਂ ਹਟਾਉਣ ਦੀ ਜ਼ੋਰਦਾਰ ਮੰਗ ਕਰਦਾ ਹਾਂ। ਇਸਦੇ ਚੱਲਦੇ ਜਥੇਦਾਰ ਦੇ ਬਿਆਨ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਜਵਾਬ ਦਿੱਤਾ, ਹਥਿਆਰਾਂ ਦੀ ਵਡਿਆਈ ਕਰਨ ਦੀ ਬਜਾਏ ਸ਼ਾਂਤੀ ਅਤੇ ਭਾਈਚਾਰੇ ਦਾ ਸੰਦੇਸ਼ ਫੈਲਾਓ |

ਇਸ ਮਾਮਲੇ ਨੂੰ ਲੈ ਕੇ ਰਾਜਾ ਵੜਿੰਗ ਨੇ ਟਵੀਟ ਕਰ ਲਿਖਿਆ ਕਿ, ਬਿਨਾਂ ਤੱਥਾਂ ਦੀ ਵਿਆਖਿਆ ਕੀਤੇ ਸਿੱਖਾਂ ਨੂੰ ਆਧੁਨਿਕ ਲਾਇਸੈਂਸੀ ਹਥਿਆਰਾਂ ਨਾਲ ਲੈਸ ਕਰਨ ਬਾਰੇ ਜਥੇਦਾਰ ਦਾ ਬਿਆਨ ਸ਼ਰਾਰਤੀ ਅਤੇ ਭਾਈਚਾਰਕ ਸਾਂਝ ਨੂੰ ਖ਼ਤਰਾ ਪੈਦਾ ਕਰਨ ਵਾਲਾ ਹੈ। ਮੈਂ ਪੰਜਾਬ ਦੀ ਸ਼ਾਂਤੀ ਲਈ ਉਸਨੂੰ (ਜਥੇਦਾਰ) ਉੱਚ ਅਹੁਦੇ ਤੋਂ ਹਟਾਉਣ ਦੀ ਜ਼ੋਰਦਾਰ ਮੰਗ ਕਰਦਾ ਹਾਂ।