Site icon TheUnmute.com

Punjab Weather: ਮੌਸਮ ਵਿਭਾਗ ਵੱਲੋਂ ਪੰਜਾਬ ਦੇ ਇਨ੍ਹਾਂ 15 ਜ਼ਿਲ੍ਹਿਆਂ ‘ਚ ਮੀਂਹ ਦਾ ਅਲਰਟ ਜਾਰੀ

Rain

ਚੰਡੀਗੜ੍ਹ, 24 ਜੁਲਾਈ 2024: ਮੌਸਮ ਵਿਭਾਗ ਨੇ ਪੰਜਾਬ ਦੇ ਕਈਂ ਜ਼ਿਲ੍ਹਿਆਂ ‘ਚ ਮੀਂਹ ਦਾ ਅਲਰਟ (Rain alert) ਜਾਰੀ ਕੀਤਾ ਹੈ | ਇਸ ਵਾਰ ਪੰਜਾਬ ‘ਚ ਮਾਨਸੂਨ ਦੀ ਰਫਤਾਰ ਮੱਠੀ ਰਹੀ ਹੈ | ਹਾਲਾਂਕਿ ਕਿ ਕੁਝ ਜ਼ਿਲ੍ਹਿਆਂ ‘ਚ ਬੱਦਲਵਾਈ ਅਤੇ ਹਲਕਾ ਮੀਂਹ ਵੀ ਪਿਆ | ਇਸਦਾ ਨਾਲ ਹੀ ਬਠਿੰਡਾ ਸਭ ਤੋਂ ਗਰਮ ਰਿਹਾ ਜਿੱਥੇ ਪਾਰਾ 39.6 ਡਿਗਰੀ ਦਰਜ ਕੀਤਾ ਗਿਆ | ਅੱਜ ਤੋਂ ਫਿਰ ਪੰਜਾਬ ‘ਚ ਮੌਸਮ ਬਦਲਣ ਦੀ ਸੰਭਾਵਨਾ ਹੈ |

ਮੌਸਮ ਵਿਭਾਗ ਨੇ ਪੰਜਾਬ ਦੇ ਪਠਾਨਕੋਟ, ਜਲੰਧਰ, ਬਠਿੰਡਾ, ਲੁਧਿਆਣਾ, ਮਾਨਸਾ, ਨਵਾਂਸ਼ਹਿਰ, ਰੂਪਨਗਰ, ਪਟਿਆਲਾ, ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਅਤੇ ਮੋਹਾਲੀ ‘ਚ ਮੀਂਹ ਦਾ ਔਰੇਂਜ਼ ਅਲਰਟ ਜਾਰੀ ਕੀਤਾ ਹੈ | ਇਸਦੇ ਨਾਲ ਹੀਮਾਨਸਾ, ਬਠਿੰਡਾ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ ‘ਚ ਹਲਕੀ ਬੂੰਦਾ-ਬਾਂਦੀ ਦੀ ਸੰਭਾਵਨਾ ਹੈ |

Exit mobile version