Site icon TheUnmute.com

Railway Division: ਇਸ ਰੂਟ ਦੀਆਂ ਰੇਲ ਗੱਡੀਆਂ ਕੀਤੀਆਂ ਜਾਣਗੀਆਂ ਬਹਾਲ, ਜਾਣੋ

ਟਰੇਨਾਂ ਰੱਦ

12 ਦਸੰਬਰ 2024: ਰੇਲਵੇ ਯਾਤਰੀਆਂ (convenience of railway passengers) ਦੀ ਸਹੂਲਤ ਲਈ 14 ਦਸੰਬਰ ਤੋਂ ਨੂਰਪੁਰ ਰੋਡ ਅਤੇ ਬੈਜਨਾਥ (Nurpur Road and Baijnath Paprola) ਪਪਰੋਲਾ ਵਿਚਕਾਰ ਦੋ ਰੇਲ ਗੱਡੀਆਂ ਨੂੰ ਬਹਾਲ ਕੀਤਾ ਜਾਵੇਗਾ।

ਦੱਸ ਦੇਈਏ ਕਿ ਇਹ ਜਾਣਕਰੀ ਫ਼ਿਰੋਜ਼ਪੁਰ (Ferozepur Railway Division, Northern Railway) ਰੇਲਵੇ ਡਵੀਜ਼ਨ, ਉੱਤਰੀ ਰੇਲਵੇ ਦੇ ਇੱਕ ਅਧਿਕਾਰੀ ਨੇ ਦਿੱਤੀ ਹੈ, ਟਰੇਨ ਨੰਬਰ 04700 ਬੈਜਨਾਥ ਪਪਰੋਲਾ ਤੋਂ ਸਵੇਰੇ 6 ਵਜੇ ਚੱਲੇਗੀ ਅਤੇ ਦੁਪਹਿਰ 12 ਵਜੇ ਨੂਰਪੁਰ ਰੋਡ ਪਹੁੰਚੇਗੀ ਅਤੇ ਟਰੇਨ ਨੰਬਰ 04686 ਬੈਜਨਾਥ ਪਪਰੋਲਾ ਤੋਂ 3 ਵਜੇ ਚੱਲ ਕੇ 9:25 ਵਜੇ ਨੂਰਪੁਰ ਰੋਡ ਪਹੁੰਚੇਗੀ। ਟਰੇਨ ਨੰਬਰ 04699 ਸਵੇਰੇ 6 ਵਜੇ ਨੂਰਪੁਰ ਰੋਡ ਤੋਂ ਚੱਲ ਕੇ ਦੁਪਹਿਰ 12 ਵਜੇ ਬੈਜਨਾਥ ਪਪਰੋਲਾ ਪਹੁੰਚੇਗੀ ਅਤੇ ਟਰੇਨ ਨੰਬਰ 04685 ਨੂਰਪੁਰ ਰੋਡ ਤੋਂ 2.30 ਵਜੇ ਚੱਲ ਕੇ 8.20 ਵਜੇ ਬੈਜਨਾਥ ਪਪਰੋਲਾ ਪਹੁੰਚੇਗੀ।

ਇਹ ਰੇਲ ਗੱਡੀਆਂ ਮਾਝੇਰਾ ਹਿਮਾਚਲ ਪ੍ਰਦੇਸ਼, ਪੰਚਰੁਖੀ, ਪੱਟੀ ਰਾਜਪੁਰਾ, ਪਾਲਮਪੁਰ ਹਿਮਾਚਲ, ਸੁਲਾਹ ਹਿਮਾਚਲ, ਪਰੌਰ, ਚਾਮੁੰਡਾ ਮਾਰਗ, ਨਗਰੋਟਾ, ਸਮਲੋਟੀ, ਕਾਂਗੜਾ ਮੰਦਰ, ਕਾਂਗੜਾ, ਕੋਪਰ ਲੁਹਾਰ, ਜਵਾਲਾਮੁਖੀ ਰੋਡ, ਤ੍ਰਿਪਾਲ ਹਾਲਟ, ਲੁਨਸੂ, ਗੁਲੇਰ, ਨੰਦਪੁਰ ਭਟੌਲੀ, ਬੜਿਆਲ ਤੋਂ ਹੋ ਕੇ ਚੱਲਦੀਆਂ ਹਨ। ਹਿਮਾਚਲ, ਨਗਰੋਟਾ ਸੂਰੀਆਂ, ਮੇਘਰਾਜ ਪੁਰਾ, ਹਰਸਰ ਦੇਹੜੀ, ਜਵੰਵਾਲਾ ਸਿਟੀ, ਭਰਮਾੜ, ਵਾਲਾ ਦਾ ਇਹ ਦੋਵੇਂ ਦਿਸ਼ਾਵਾਂ ਵਿੱਚ ਪੀਰ ਲਦਾਥ ਅਤੇ ਤਲਦਾ ਸਟੇਸ਼ਨਾਂ ‘ਤੇ ਰੁਕਣਗੀਆਂ ।

also more: ਪੰਜਾਬ ‘ਚ ਭਾਰੀ ਬਾਰਿਸ਼ ਕਾਰਨ 17 ਰੇਲ ਗੱਡੀਆਂ ਰੱਦ, ਕਈਆਂ ਦੇ ਰੂਟ ਬਦਲੇ, ਜਾਣੋ ਪੂਰੀ ਰਿਪੋਰਟ

Exit mobile version