July 2, 2024 7:28 pm
Kerch bridge

ਰੂਸ ਨੂੰ ਕ੍ਰੀਮੀਆ ਨਾਲ ਜੋੜਨ ਵਾਲਾ ਰੇਲਵੇ ਪੁਲ ਧਮਾਕੇ ਨਾਲ ਤਬਾਹ, ਤਿੰਨ ਜਣਿਆਂ ਦੀ ਮੌਤ

ਚੰਡੀਗੜ੍ਹ 08 ਅਕਤੂਬਰ 2022: ਰੂਸ ਨੂੰ ਕ੍ਰੀਮੀਆ ਨਾਲ ਜੋੜਨ ਵਾਲਾ ਕਰਚ ਰੇਲਵੇ ਪੁਲ (Kerch bridge) ਇੱਕ ਜਬਰਦਸ਼ਤ ਧਮਾਕੇ ਤੋਂ ਬਾਅਦ ਤਬਾਹ ਹੋ ਗਿਆ। ਪ੍ਰਾਪਤ ਜਾਣਕਰੀ ਮੁਤਾਬਕ ਇਸ ਪੁਲ ‘ਤੇ ਧਮਾਕਾ ਸ਼ਨੀਵਾਰ ਸਵੇਰੇ ਕਰੀਬ 6 ਵਜੇ ਹੋਇਆ। ਇਸ ਧਮਾਕੇ ‘ਚ ਤਿੰਨ ਜਣਿਆਂ ਦੀ ਮੌਤ ਦੀ ਖ਼ਬਰ ਹੈ | ਇਸ ਪੁਲ ਨੂੰ ਕ੍ਰੀਮੀਆ ‘ਤੇ ਰੂਸ ਦੇ ਕਬਜ਼ੇ ਦੇ ਪ੍ਰਤੀਕ ਵਜੋਂ ਦੇਖਿਆ ਜਾਂਦਾ ਹੈ।

ਇਸਦੇ ਨਾਲੋਂ ਹੀ ਧਮਾਕੇ ‘ਤੇ ਯੂਕਰੇਨ ਦੇ ਰਾਸ਼ਟਰਪਤੀ ਦਫਤਰ ਦੇ ਸਲਾਹਕਾਰ ਮੁਖੀ ਮਾਈਖਾਈਲੋ ਪੋਡੋਲਿਆਕੀ ਨੇ ਟਵੀਟ ਕਰਦਿਆਂ ਕਿਹਾ ਕਿ ਕ੍ਰੀਮੀਆ ਪੁਲ ਇੱਕ ਸ਼ੁਰੂਆਤ ਹੈ। ਰੂਸ ਨੂੰ ਯੂਕਰੇਨ ਤੋਂ ਚੋਰੀ ਕੀਤੀ ਹਰ ਚੀਜ਼ ਵਾਪਸ ਕਰਨੀ ਪਵੇਗੀ। ਹਰ ਗੈਰ-ਕਾਨੂੰਨੀ ਚੀਜ਼ ਨੂੰ ਨਸ਼ਟ ਕਰ ਦਿੱਤਾ ਜਾਵੇਗਾ, ਜਿਸ ‘ਤੇ ਰੂਸ ਦਾ ਕਬਜ਼ਾ ਹੈ |

ਜਿਕਰਯੋਗ ਹੈ ਕਿ 2014 ਵਿੱਚ ਕ੍ਰੀਮੀਆ ਨੂੰ ਰੂਸ ਨੇ ਆਪਣੇ ਨਾਲ ਮਿਲਾ ਲਿਆ ਸੀ। ਰੂਸ ਇਸ ਪੁਲ ਰਾਹੀਂ ਯੂਕਰੇਨ ਯੁੱਧ ਲਈ ਫੌਜੀ ਸਾਜ਼ੋ-ਸਾਮਾਨ ਭੇਜ ਰਿਹਾ ਹੈ। ਅੱਗ ਲੱਗਣ ਦੀ ਸੂਰਤ ਵਿੱਚ ਇਹ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ। ਰੂਸੀ ਮੀਡੀਆ ਮੁਤਾਬਕ ਇਲਾਕੇ ‘ਚ ਆਵਾਜਾਈ ਰੋਕ ਦਿੱਤੀ ਗਈ ਹੈ।