Site icon TheUnmute.com

Railway Board: ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਰੇਲਵੇ ਬੋਰਡ ਦੀ ਕੰਟੀਨ ਦਾ ਨਿਰੀਖਣ

Ravneet Singh Bittu

ਚੰਡੀਗੜ੍ਹ, 04 ਜੁਲਾਈ 2024: ਦਿੱਲੀ ‘ਚ ਅੱਜ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ (Ravneet Singh Bittu) ਨੇ ਅਚਾਨਕ ਰੇਲਵੇ ਬੋਰਡ ਦੀ ਕੰਟੀਨ ਦਾ ਨਿਰੀਖਣ ਕਰਨ ਪਹੁੰਚੇ । ਇਸ ਦੌਰਾਨ ਰਵਨੀਤ ਬਿੱਟੂ ਦੇ ਨਾਲ ਰੇਲਵੇ ਬੋਰਡ ਦੇ ਸਕੱਤਰ, ਰੇਲਵੇ ਬੋਰਡ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।

ਇਸ ਦੌਰਾਨ ਰਵਨੀਤ ਬਿੱਟੂ (Ravneet Singh Bittu) ਨੇ ਰੇਲਵੇ ਕੰਟੀਨ ਦੇ ਵੱਖ ਹਿੱਸਿਆਂ ‘ਚ ਜਾ ਕੇ ਨਿਰੀਖਣ ਕੀਤਾ ਅਤੇ ਖਾਣ-ਪੀਣ ਦੀਆਂ ਵਸਤਾਂ ਵਾਲੇ ਕਾਊਂਟਰ ‘ਤੇ ਵੀ ਨਿਰੀਖਣ ਕੀਤਾ | ਉਨ੍ਹੇ ਨੇ ਦੁਪਹਿਰ ਦੇ ਖਾਣੇ ਦੀ ਛੁੱਟੀ ਦੌਰਾਨ ਰੇਲਵੇ ਬੋਰਡ ਦੇ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਅਤੇ ਰੇਲਵੇ ਬੋਰਡ ਦੀ ਕੰਟੀਨ ਤੋਂ ਮਿਲਣ ਵਾਲੇ ਖਾਣੇ ਦੀ ਗੁਣਵੱਤਾ ਬਾਰੇ ਨਿੱਜੀ ਤੌਰ ‘ਤੇ ਗੱਲਬਾਤ ਕੀਤੀ। ਇਸ ਦੌਰਾਨ ਰੇਲਵੇ ਬੋਰਡ ਦੇ ਕਰਮਚਾਰੀਆਂ ਨੇ ਕੰਟੀਨ ਸੇਵਾਵਾਂ ‘ਤੇ ਤਸੱਲੀ ਪ੍ਰਗਟਾਈ।

Exit mobile version