Site icon TheUnmute.com

ਪਿਛਲੇ 8 ਸਾਲ ਤੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਲੇਕਿਨ ਕੁੱਝ ਨਹੀਂ ਮਿਲਿਆ: ਰਾਘਵ ਚੱਢਾ

Manish Sisodia

ਚੰਡੀਗ੍ਹੜ 19 ਅਗਸਤ 2022: ਸੀਬੀਆਈ ਵਲੋਂ ਆਬਕਾਰੀ ਨੀਤੀ ਮਾਮਲੇ ਵਿੱਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Manish Sisodia) ਦੇ ਘਰ ਸਮੇਤ ਦਿੱਲੀ-ਐਨਸੀਆਰ ਵਿੱਚ 21 ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ ਹੈ | ਇਸ ਦੌਰਾਨ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਦਿੱਲੀ ਦੇ ਸਿੱਖਿਆ ਮਾਡਲ ਨੂੰ ਲੈ ਕੇ ਅੱਜ ਅਮਰੀਕਾ ਦੇ ਸਭ ਤੋਂ ਵੱਡੇ ਅਖਬਾਰ ਨਿਊਯਾਰਕ ਟਾਈਮਜ਼ ਨੇ ਫਰੰਟ ਪੇਜ ‘ਤੇ ਦਿੱਲੀ ਦੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਫੋਟੋ ਛਾਪੀ ਹੈ।ਉਨ੍ਹਾਂ ਕਿਹਾ ਸੀਬੀਆਈ ਨੇ ਅੱਜ ਸਿਸੋਦੀਆ ਦੇ ਘਰ ਛਾਪਾ ਮਾਰਿਆ ਹੈ। ਪਿਛਲੇ 8 ਸਾਲ ਤੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਲੇਕਿਨ ਕੁੱਝ ਨਹੀਂ ਮਿਲਿਆ। ਅੱਗੇ ਵੀ ਕਰਵਾਉਂਦੇ ਰਹੋ, ਅਸੀਂ ਜਾਂਚ ਵਿਚ ਸਹਿਯੋਗ ਦੇਵਾਂਗੇ।

Exit mobile version