Site icon TheUnmute.com

ਬਟਾਲਾ ‘ਚ ਵੱਖ-ਵੱਖ ਥਾਵਾਂ ‘ਤੇ ਐੱਨ.ਆਈ.ਏ ਦੀ ਟੀਮ ਵੱਲੋਂ ਛਾਪੇਮਾਰੀ

NIA

ਬਟਾਲਾ, 07 ਨਵੰਬਰ 2023: ਬੀਤੀ ਦੇਰ ਰਾਤ ਅਤੇ ਅੱਜ ਸਵੇਰ ਤੋਂ ਹੀ ਬਟਾਲਾ ‘ਚ ਵੱਖ-ਵੱਖ ਥਾਵਾਂ ‘ਤੇ ਕਈ ਘਰਾਂ ‘ਚ ਐੱਨ.ਆਈ.ਏ (NIA) ਦੀ ਟੀਮ ਨੇ ਛਾਪੇਮਾਰੀ ਕੀਤੀ ਹੈ | ਤਹਿਸੀਲਦਾਰ ਬਟਾਲਾ ਅਭਿਸ਼ੇਕ ਵਰਮਾ ਨੇ ਪੁਸ਼ਟੀ ਕੀਤੀ ਕਿ ਜੋ ਛਾਪੇਮਾਰੀ ਚੱਲ ਰਹੀ ਹੈ, ਉਹ ਐੱਨ.ਆਈ.ਏ ਦੀ ਟੀਮ ਵੱਲੋਂ ਕੀਤੀ ਜਾ ਰਹੀ ਹੈ | ਦੱਸਿਆ ਜਾ ਰਿਹਾ ਹੈ ਕਿ ਬਟਾਲਾ ਦੇ ਇਕ ਪ੍ਰਾਪਰਟੀ ਡੀਲਰ ਅਤੇ ਇਕ ਅਕਾਊਂਟੈਂਟ ਦੇ ਘਰ ਇਹਨਾਂ ਟੀਮਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ |

ਉਹਨਾਂ ਕਿਹਾ ਕਿ ਇਹ ਉਹਨਾਂ (NIA) ਦੀ ਗੁਪਤ ਜਾਂਚ ਹੈ ਅਤੇ ਇਸ ਬਾਰੇ ਹੋਰ ਖ਼ੁਲਾਸੇ ਨਹੀਂ ਕੀਤੇ ਜਾ ਸਕਦੇ ਅਤੇ ਦੂਜੇ ਪਾਸੇ ਬਟਾਲਾ ਦੇ ਅਚਲੀ ਗੇਟ ‘ਚ ਇਕ ਘਰ ‘ਚ ਛਾਪੇਮਾਰੀ ਕੀਤੀ ਤਾਂ ਉੱਥੇ ਮੌਜੂਦ ਬਜ਼ੁਰਗ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਪੁੱਤ ਪਿਛਲੇ 3 ਸਾਲ ਤੋਂ ਗੁਜਰਾਤ ਜੇਲ੍ਹ ‘ਚ ਹੈ ਅਤੇ ਪੁਲਿਸ ਉਸਨੂੰ ਥਾਈਲੈਂਡ ਤੋਂ ਫੜ ਕੇ ਲੈ ਆਈ ਸੀ ਅਤੇ ਉਦੋਂ ਉਸ ਤੇ ਨਸ਼ੇ ਦਾ ਕੇਸ ਦਰਜ ਕੀਤਾ ਗਿਆ ਸੀ | ਹੁਣ ਅੱਜ ਵੀ ਇਕ ਟੀਮ ਦਿੱਲੀ ਤੋਂ ਆਈ ਸੀ ਅਤੇ ਪੁੱਛਗਿੱਛ ਕਰ ਵਾਪਸ ਚਲੀ ਗਈ |

Exit mobile version