Site icon TheUnmute.com

ਰਾਹੁਲ-ਖੜਗੇ ਦਾ ਮਹਾਰਾਸ਼ਟਰ ਦੌਰਾ: ਨਾਂਦੇੜ ‘ਚ ਮਰਹੂਮ ਕਾਂਗਰਸੀ ਸੰਸਦ ਮੈਂਬਰ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ 5 ਸਤੰਬਰ 2024:  ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ( RAHUL GANDHI) ਅਤੇ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਅੱਜ ਮਹਾਰਾਸ਼ਟਰ ਦੌਰੇ ‘ਤੇ ਹਨ। ਦੋਵੇਂ ਨੇਤਾਵਾਂ ਨੇ ਨਾਂਦੇੜ ‘ਚ ਮਰਹੂਮ ਸੰਸਦ ਮੈਂਬਰ ਵਸੰਤਰਾਓ ਚਵਾਨ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। 69 ਸਾਲਾ ਚਵਾਨ ਦੀ ਲੰਬੀ ਬੀਮਾਰੀ ਨਾਲ ਜੂਝਣ ਤੋਂ ਬਾਅਦ 26 ਅਗਸਤ ਨੂੰ ਹੈਦਰਾਬਾਦ  ‘ਚ ਮੌ+ਤ ਹੋ ਗਈ ਸੀ।

ਚਵਾਨ ਨੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੇ ਪ੍ਰਤਾਪ ਚਿਖਲੀਕਰ ਨੂੰ ਹਰਾ ਕੇ ਨਾਂਦੇੜ ਸੀਟ ਜਿੱਤੀ ਸੀ। ਪ੍ਰਤਾਪ ਨੇ 2019 ਦੀਆਂ ਚੋਣਾਂ ਜਿੱਤੀਆਂ ਸਨ। ਚਵਾਨ ਨੇ ਆਪਣਾ ਸਿਆਸੀ ਜੀਵਨ 1990 ਵਿੱਚ ਗ੍ਰਾਮ ਪੰਚਾਇਤ ਮੈਂਬਰ ਵਜੋਂ ਸ਼ੁਰੂ ਕੀਤਾ ਸੀ। ਉਹ 2002 ਵਿੱਚ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵੀ ਬਣੇ।

ਰਾਹੁਲ ਅੱਜ ਤੋਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਸ਼ੁਰੂ ਕਰਨ ਜਾ ਰਹੇ ਹਨ। ਕਾਂਗਰਸ ਦੀ ਸੋਸ਼ਲ ਮੀਡੀਆ ਪੋਸਟ (Social media post of Congress) ਦੇ ਅਨੁਸਾਰ, ਰਾਹੁਲ ਗਾਂਧੀ ਦੁਪਹਿਰ ਕਰੀਬ 1 ਵਜੇ ਵਾਂਗੀ ਵਿਖੇ ਸਾਬਕਾ ਰਾਜ ਮੰਤਰੀ ਮਰਹੂਮ ਪਤੰਗਰਾਓ ਕਦਮ ਦੀ ਮੂਰਤੀ ਦਾ ਉਦਘਾਟਨ ਕਰਨਗੇ। ਕਦਮ ਦੀ ਮੌਤ 2018 ਵਿੱਚ ਹੋਈ ਸੀ।

ਰਾਹੁਲ ਕਰੀਬ 1.45 ਵਜੇ ਕਾਡੇਗਾਂਵ ‘ਚ ਜਨ ਸਭਾ ਕਰਨਗੇ। ਇਸ ਤੋਂ ਬਾਅਦ ਰਾਹੁਲ ਕਰੀਬ 2 ਵਜੇ ਸਾਂਗਲੀ ‘ਚ ਜਨ ਸਭਾ ਕਰਨਗੇ। ਇਸ ਮੌਕੇ ‘ਤੇ ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਨਾਨਾ ਪਟੋਲੇ, ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਵਿਜੇ ਵਡੇਟੀਵਾਰ ਅਤੇ ਕਾਂਗਰਸ ਵਿਧਾਇਕ ਦਲ ਦੇ ਨੇਤਾ ਬਾਲਾਸਾਹਿਬ ਥੋਰਾਟ ਵੀ ਮੌਜੂਦ ਰਹਿਣਗੇ।

ਮਹਾਵਿਕਾਸ ਅਗਾੜੀ ਦੇ ਸਹਿਯੋਗੀ ਐਨਸੀਪੀ (ਐਸਪੀ) ਦੇ ਮੁਖੀ ਸ਼ਰਦ ਪਵਾਰ ਅਤੇ ਸ਼ਿਵ ਸੈਨਾ (ਯੂਬੀਟੀ) ਦੇ ਮੁਖੀ ਊਧਵ ਠਾਕਰੇ ਨੂੰ ਵੀ ਰਾਹੁਲ ਦੇ ਪ੍ਰੋਗਰਾਮ ਵਿੱਚ ਸੱਦਾ ਦਿੱਤਾ ਗਿਆ ਹੈ। ਹਾਲਾਂਕਿ ਊਧਵ ਇਸ ਪ੍ਰੋਗਰਾਮ ‘ਚ ਸ਼ਾਮਲ ਨਹੀਂ ਹੋਣਗੇ। ਚਰਚਾ ਹੈ ਕਿ ਉਹ ਸਾਂਗਲੀ ਲੋਕ ਸਭਾ ਸੀਟ ‘ਤੇ ਹਾਰ ਤੋਂ ਨਾਰਾਜ਼ ਹਨ।

ਮਹਾਰਾਸ਼ਟਰ ( Maharashtra) ਵਿੱਚ ਇਸ ਸਾਲ ਦੇ ਅੰਤ ਵਿੱਚ ਚੋਣਾਂ ਹੋਣੀਆਂ ਹਨ। ਭਾਜਪਾ-ਸ਼ਿਵ ਸੈਨਾ (ਸ਼ਿੰਦੇ ਧੜੇ) ਦੀ ਸਰਕਾਰ ਦਾ ਕਾਰਜਕਾਲ ਨਵੰਬਰ 2024 ਵਿੱਚ ਖਤਮ ਹੋ ਰਿਹਾ ਹੈ। ਕਾਂਗਰਸ, ਸ਼ਿਵ ਸੈਨਾ (ਯੂਬੀਟੀ) ਅਤੇ ਐਨਸੀਪੀ (ਸ਼ਰਦ ਧੜਾ) ਗਠਜੋੜ ਵਿੱਚ ਇਕੱਠੇ ਚੋਣ ਲੜਨਗੇ।

Exit mobile version