July 2, 2024 8:14 pm
Rahul Gandhi

ਰਾਹੁਲ ਗਾਂਧੀ 10 ਮਈ ਨੂੰ ਗੁਜਰਾਤ ‘ਚ ‘ਆਦੀਵਾਸੀ ਸੰਘਰਸ਼ ਰੈਲੀ’ ਨੂੰ ਕਰਨਗੇ ਸੰਬੋਧਨ

ਚੰਡੀਗੜ੍ਹ 03 ਮਈ 2022: ਕਾਂਗਰਸ ਨੇਤਾ ਰਾਹੁਲ ਗਾਂਧੀ (Rahul Gandhi) 10 ਮਈ ਨੂੰ ਗੁਜਰਾਤ ਦੇ ਆਦਿਵਾਸੀ ਬਹੁ-ਗਿਣਤੀ ਵਾਲੇ ਦਾਹੋਦ ਸ਼ਹਿਰ ‘ਚ ‘ਆਦੀਵਾਸੀ ਸੰਘਰਸ਼ ਰੈਲੀ’ (Adivasi Sangharsh Rally) ਨੂੰ ਸੰਬੋਧਨ ਕਰਨਗੇ। ਰਾਜ ਵਿੱਚ ਇਸ ਸਾਲ ਦੇ ਅੰਤ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।

ਕਾਂਗਰਸ ਦੇ ਸੀਨੀਅਰ ਨੇਤਾ ਅਰਜੁਨ ਮੋਧਵਾਡੀਆ ਨੇ ਇੱਥੇ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਸੂਬੇ ਦੀਆਂ 182 ਵਿਧਾਨ ਸਭਾ ਸੀਟਾਂ ‘ਚੋਂ ਘੱਟੋ-ਘੱਟ 40 ਸੀਟਾਂ ‘ਤੇ ਆਦਿਵਾਸੀ ਜਿੱਤ ਜਾਂ ਹਾਰ ਦਾ ਫੈਸਲਾ ਕਰਨ ਦੀ ਸਥਿਤੀ ‘ਚ ਹਨ, ਜਿਨ੍ਹਾਂ ‘ਚੋਂ 27 ਸੀਟਾਂ ਅਨੁਸੂਚਿਤ ਜਨਜਾਤੀ ਭਾਈਚਾਰੇ ਲਈ ਰਾਖਵੀਆਂ ਹਨ।

ਰਾਹੁਲ ਗਾਂਧੀ ਦੀ ਫੇਰੀ ਬਾਰੇ ਜਾਣਕਾਰੀ ਦਿੰਦਿਆਂ ਸਾਬਕਾ ਸੂਬਾ ਪ੍ਰਧਾਨ ਭਰਤ ਸਿੰਘ ਸੋਲੰਕੀ ਨੇ ਦੱਸਿਆ ਕਿ ਰੈਲੀ ਦਾ ਮਕਸਦ ਸੱਤਾਧਾਰੀ ਭਾਜਪਾ ਦਾ ਪਰਦਾਫਾਸ਼ ਕਰਨਾ, ਆਦਿਵਾਸੀਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨਾ ਹੈ ਅਤੇ ਜੇਕਰ ਕਾਂਗਰਸ ਸੱਤਾ ‘ਚ ਆਉਂਦੀ ਹੈ ਤਾਂ ਉਨ੍ਹਾਂ ਦੀ ਕਿਸ ਤਰ੍ਹਾਂ ਮਦਦ ਕਰੇਗੀ।

ਸੋਲੰਕੀ ਨੇ ਪੱਤਰਕਾਰਾਂ ਨੂੰ ਦੱਸਿਆ, “ਅਸੀਂ 1 ਮਈ ਨੂੰ ਰੈਲੀ ਕਰਨ ਦੀ ਯੋਜਨਾ ਬਣਾਈ ਸੀ, ਪਰ ਕੁਝ ਕਾਰਨਾਂ ਕਰਕੇ ਇਸ ਨੂੰ ਟਾਲ ਦਿੱਤਾ ਗਿਆ। ਰਾਹੁਲ ਗਾਂਧੀ 10 ਮਈ ਨੂੰ ਦਾਹੋਦ ਸ਼ਹਿਰ ਵਿੱਚ ਆਦਿਵਾਸੀਆਂ ਦੀ ਰੈਲੀ ਨੂੰ ਸੰਬੋਧਨ ਕਰਨਗੇ। ਰੈਲੀ ਵਿੱਚ ਕਾਂਗਰਸ ਕਬਾਇਲੀਆਂ ਦੇ ਹੱਕਾਂ ਲਈ ਲੜਨ ਦੇ ਆਪਣੇ ਸੰਕਲਪ ਨੂੰ ਦੁਹਰਾਏਗੀ, ਜਿਨ੍ਹਾਂ ਨੂੰ ਭਾਜਪਾ ਦੇ ਰਾਜ ਵਿੱਚ ਕੁਝ ਨਹੀਂ ਮਿਲ ਰਿਹਾ |