Site icon TheUnmute.com

Rahul Gandhi: ਸਮ੍ਰਿਤੀ ਇਰਾਨੀ ‘ਤੇ ਟਿੱਪਣੀ ਤੋਂ ਨਾਖੁਸ਼ ਰਾਹੁਲ ਗਾਂਧੀ, ਕਿਹਾ- “ਕਿਸੇ ਦਾ ਅਪਮਾਨ ਕਰਨਾ ਕਮਜ਼ੋਰ ਹੋਣ ਦੀ ਨਿਸ਼ਾਨੀ”

Rahul Gandhi

ਚੰਡੀਗੜ੍ਹ, 12 ਜੁਲਾਈ 2024: ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ (Rahul Gandhi) ਨੇ ਅਮੇਠੀ ਦੀ ਸਾਬਕਾ ਸੰਸਦ ਮੈਂਬਰ ਸਮ੍ਰਿਤੀ ਇਰਾਨੀ (Smriti Irani) ਬਾਰੇ ਸੋਸ਼ਲ ਮੀਡੀਆ ‘ਤੇ ਕੀਤੀਆਂ ਜਾ ਰਹੀਆਂ ਟਿੱਪਣੀਆਂ ‘ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ | ਉਨ੍ਹਾਂ ਨੇ ਐਕਸ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਜਿੱਤਣਾ ਅਤੇ ਹਾਰਨਾ ਜ਼ਿੰਦਗੀ ਦਾ ਹਿੱਸਾ ਹੈ। ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਸਮ੍ਰਿਤੀ ਇਰਾਨੀ ਦੇ ਖ਼ਿਲਾਫ ਕੋਈ ਅਪਮਾਨਜਨਕ ਭਾਸ਼ਾ ਨਾ ਵਰਤੀ ਜਾਵੇ ।

ਕਿਸੇ ਦਾ ਅਪਮਾਨ ਕਰਨਾ ਅਤੇ ਸ਼ਰਮਿੰਦਾ ਕਰਨਾ ਕਮਜ਼ੋਰ ਹੋਣ ਦੀ ਨਿਸ਼ਾਨੀ ਹੈ, ਤਾਕਤਵਰ ਹੋਣ ਦੀ ਨਹੀਂ। ਉਨ੍ਹਾਂ (Rahul Gandhi) ਨੇ ਲੋਕਾਂ ਨੂੰ ਅਜਿਹਾ ਨਾ ਕਰਨ ਦੀ ਅਪੀਲ ਕੀਤੀ ਹੈ।

ਜਿਕਰਯੋਗ ਹੈ ਕਿ ਭਾਜਪਾ ਆਗੂ ਸਮ੍ਰਿਤੀ ਇਰਾਨੀ ਮੋਦੀ ਸਰਕਾਰ ਦੇ ਪਹਿਲੇ ਦੋ ਕਾਰਜਕਾਲ ਵਿੱਚ ਮੰਤਰੀ ਰਹਿ ਚੁੱਕੀ ਹੈ। 2019 ਦੀਆਂ ਲੋਕ ਸਭਾ ਚੋਣਾਂ ‘ਚ ਅਮੇਠੀ ਤੋਂ ਰਾਹੁਲ ਗਾਂਧੀ ਨੂੰ ਹਰਾਉਣ ਤੋਂ ਬਾਅਦ ਕਾਫੀ ਚਰਚਾ ਸੀ । ਹਾਲਾਂਕਿ, 2024 ਦੀਆਂ ਚੋਣਾਂ ਵਿੱਚ ਉਨ੍ਹਾਂ ਨੂੰ ਕਾਂਗਰਸ ਦੀ ਉੱਚ ਲੀਡਰਸ਼ਿਪ ਦੇ ਨਜ਼ਦੀਕੀ ਕਿਸ਼ੋਰੀ ਲਾਲ ਸ਼ਰਮਾ ਦੇ ਸਾਹਮਣੇ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

Exit mobile version