July 7, 2024 11:43 am
ਰਾਹੁਲ ਗਾਂਧੀ

ਤਾਜ਼ਾ ਖ਼ਬਰ : ਰਾਹੁਲ ਗਾਂਧੀ ਨੇ ਮਹਿੰਗਾਈ ਨੂੰ ਲੈ ਕੇ PM ਮੋਦੀ ‘ਤੇ ਸਾਧੇ ਨਿਸ਼ਾਨੇ

ਚੰਡੀਗੜ੍ਹ, 6 ਨਵੰਬਰ 2021 : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਰਸੋਈ ਗੈਸ ਦੀਆਂ ਕੀਮਤਾਂ ’ਚ ਵਾਧੇ ਦੇ ਮੁੱਦੇ ਨੂੰ ਲੈ ਕੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਮੋਦੀ ਜੀ ਦੇ ਵਿਕਾਸ ਦੇ ਗੱਡੀ ਰਿਵਰਸ ਗੇਅਰ ’ਚ ਹੈ ਅਤੇ ਬਰੇਕਾਂ ਵੀ ਫੇਲ੍ਹ ਹਨ। ਉਨ੍ਹਾਂ ਇਕ ਖ਼ਬਰ ਦਾ ਹਵਾਲਾ ਦਿੰਦੇ ਹੋਏ ਇਹ ਦਾਅਵਾ ਵੀ ਕੀਤਾ ਕਿ ਐੱਲ. ਪੀ. ਜੀ. ਗੈਸ ਸਿਲੰਡਰ ਦੀਆਂ ਕੀਮਤਾਂ ਨਾਲ ਲੱਖਾਂ ਪਰਿਵਾਰ ਚੁੱਲ੍ਹਾ ਫੂਕਣ ਨੂੰ ਮਜ਼ਬੂਰ ਹਨ।

ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ ਵਿਕਾਸ ਦੇ ਜੁਮਲਿਆਂ ਤੋਂ ਕੋਸਾਂ ਦੂਰ, ਲੱਖਾਂ ਪਰਿਵਾਰ ਚੁੱਲ੍ਹਾ ਫੂਕਣ ਨੂੰ ਮਜ਼ਬੂਰ ਹਨ। ਮੋਦੀ ਜੀ ਦੇ ਵਿਕਾਸ ਦੀ ਗੱਡੀ ਰਿਵਰਸ ਗੇਅਰ ’ਚ ਹੈ ਅਤੇ ਬਰੇਕਾਂ ਵੀ ਫੇਲ੍ਹ ਹਨ। ਦੱਸ ਦੇਈਏ ਕਿ ਰਾਹੁਲ ਗਾਂਧੀ ਨੇ ਜਿਸ ਖ਼ਬਰ ਦਾ ਹਵਾਲਾ ਦਿੱਤਾ ਹੈ, ਉਸ ਵਿਚ ਇਕ ਸਰਵੇ ਰਿਪੋਰਟ ਦੇ ਆਧਾਰ ’ਤੇ ਦੱਸਿਆ ਗਿਆ ਹੈ ਕਿ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਕਾਰਨ 42 ਫ਼ੀਸਦੀ ਪਰਿਵਾਰਾਂ ਨੇ ਖਾਣਾ ਬਣਾਉਣ ਲਈ ਫਿਰ ਤੋਂ ਲੱਕੜਾਂ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਹੈ।

ਦੱਸ ਦੇਈਏ ਕਿ ਰਾਹੁਲ ਗਾਂਧੀ ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਲਗਾਤਾਰ ਮੋਦੀ ਸਰਕਾਰ ਨੂੰ ਟਵਿੱਟਰ ਜ਼ਰੀਏ ਨਿਸ਼ਾਨੇ ’ਤੇ ਲੈ ਰਹੇ ਹਨ। ਪੈਟਰੋਲ-ਡੀਜ਼ਲ, ਰਸੋਈ ਗੈਸ ਅਤੇ ਖਾਣ ਵਾਲੀਆਂ ਕਈ ਚੀਜ਼ਾਂ ਦੀਆਂ ਕੀਮਤਾਂ ’ਚ ਵਾਧੇ ਨੂੰ ਲੈ ਕੇ ਸਰਕਾਰ ’ਤੇ ਲਗਾਤਾਰ ਹਮਲੇ ਕਰ ਰਹੇ ਹਨ।