Site icon TheUnmute.com

ਸਿੱਖ ਭਾਈਚਾਰੇ ਨੂੰ ਲੈ ਕੇ ਟਿੱਪਣੀ ‘ਤੇ ਘਿਰੇ ਰਾਹੁਲ ਗਾਂਧੀ ! BJP ਨੇ ਕਿਹਾ “ਅਦਾਲਤ ‘ਚ ਲੈ ਕੇ ਜਾਵਾਂਗਾ”

Rahul Gandhi

ਚੰਡੀਗੜ੍ਹ, 10 ਸਤੰਬਰ 2024: ਆਪਣੇ ਤਿੰਨ ਦਿਨਾਂ ਅਮਰੀਕਾ ਦੌਰੇ ਦੌਰਾਨ ਕਾਂਗਰਸ ਆਗੂ ਰਾਹੁਲ ਗਾਂਧੀ (Rahul Gandhi) ਭਾਜਪਾ ਅਤੇ ਆਰ.ਐਸ.ਐਸ ‘ਤੇ ਤਿੱਖੇ ਹਮਲੇ ਕੀਤੇ। ਇਸ ਦੌਰਾਨ ਰਾਹੁਲ ਗਾਂਧੀ ਨੇ ਸਿੱਖ ਭਾਈਚਾਰੇ ਨੂੰ ਲੈ ਕੇ ਟਿੱਪਣੀ ਕੀਤੀ | ਜਿਸ ‘ਤੇ ਭਾਜਪਾ ਨੇ ਸਖ਼ਤ ਇਤਰਾਜ਼ ਜਤਾਇਆ ਹੈ।

ਭਾਜਪਾ ਆਗੂ ਆਰਪੀ ਸਿੰਘ ਨੇ ਰਾਹੁਲ ਗਾਂਧੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਦਿੱਲੀ ‘ਚ 3000 ਸਿੱਖਾਂ ਦਾ ਕਤਲੇਆਮ ਕੀਤਾ ਗਿਆ | ਉਨ੍ਹਾਂ ਦੀਆਂ ਪੱਗਾਂ ਉਤਾਰ ਦਿੱਤੀਆਂ ਗਈਆਂ, ਉਨ੍ਹਾਂ ਦੇ ਵਾਲ ਕੱਟੇ ਗਏ ਅਤੇ ਦਾੜ੍ਹੀਆਂ ਮੁੰਨ ਦਿੱਤੀਆਂ ਗਈਆਂ।ਅਜਿਹਾ ਉਦੋਂ ਹੋਇਆ ਜਦੋਂ ਕਾਂਗਰਸ ਸੱਤਾ ‘ਚ ਸੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਭਾਰਤ ‘ਚ ਦੁਹਰਾਉਣ ਅਤੇ ਫਿਰ ਮੈਂ ਉਨ੍ਹਾਂ ਦੇ ਖ਼ਿਲਾਫ ਕੇਸ ਦਰਜ ਕਰ ਕੇ ਅਦਾਲਤ ‘ਚ ਲੈ ਕੇ ਜਾਵਾਂਗਾ।

ਰਾਹੁਲ ਗਾਂਧੀ ਨੇ ਕਿ ਕਿਹਾ ?

ਵਰਜੀਨੀਆ ‘ਚ ਰਾਹੁਲ ਗਾਂਧੀ (Rahul Gandhi)  ਨੇ ਕਿਹਾ ਕਿ ਇਹ ਲੜਾਈ ਇਸ ਗੱਲ ਲਈ ਹੈ ਕਿ ਕੀ ਭਾਰਤ ‘ਚ ਸਿੱਖ ਨੂੰ ਦਸਤਾਰ ਸਜਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਕੀ ਉਹ ਗੁਰਦੁਆਰੇ ‘ਚ ਜਾ ਸਕਣਗੇ।

ਰਾਹੁਲ ਨੇ ਕਿਹਾ, “ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਹੋਵੇਗਾ ਕਿ ਲੜਾਈ ਕਿਸ ਬਾਰੇ ਹੈ। ਲੜਾਈ ਰਾਜਨੀਤੀ ਦੀ ਨਹੀਂ ਹੈ। ਇਹ ਸਤਹੀ ਹੈ। ਤੁਹਾਡਾ ਨਾਮ ਕੀ ਹੈ? ਲੜਾਈ ਇਸ ਗੱਲ ਨੂੰ ਲੈ ਕੇ ਹੈ ਕਿ ਕੀ ਇੱਕ ਸਿੱਖ ਦੇ ਰੂਪ ‘ਚ ਉਸ ਨੂੰ ਭਾਰਤ ‘ਚ ਪੱਗ ਬੰਨ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ। ਕੀ ਸਿੱਖ ਦੇ ਰੂਪ ‘ਚ ਉਸ ਨੂੰ ਭਾਰਤ ‘ਚ ਕੜਾ ਪਹਿਨਣ ਦੀ ਇਜਾਜ਼ਤ ਦਿੱਤੀ ਜਾਵੇਗੀ। ਜਾਂ ਕਿ ਇੱਕ ਸਿੱਖ ਗੁਰਦੁਆਰੇ ਜਾਣ ਲਈ ਸਮਰਥ ਹੋਵੇਗਾ। ਇਹ ਲੜਾਈ ਹੈ, ਸਿਰਫ਼ ਉਨ੍ਹਾਂ ਲਈ ਨਹੀਂ, ਸਗੋਂ ਸਾਰੇ ਧਰਮਾਂ ਦੀ ਲੜਾਈ ਹੈ।

Exit mobile version