TheUnmute.com

ਰਾਹੁਲ ਗਾਂਧੀ ਵਲੋਂ ਪੈਂਗੋਂਗ ਝੀਲ ਦੇ ਨਿਰਮਾਣ ਬਾਰੇ ਮੋਦੀ ‘ਤੇ ਵਿਅੰਗ

ਚੰਡੀਗੜ੍ਹ 20 ਜਨਵਰੀ 2022: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ (Rahul Gandhi) ਨੇ ਲੱਦਾਖ ਨੂੰ ਲੈ ਕੇ ਇੱਕ ਵਾਰ ਫਿਰ ਪੀਐੱਮ ਮੋਦੀ (PM Modi) ‘ਤੇ ਸ਼ਬਦੀ ਵਾਰ ਕੀਤੇ| ਇਸਤੋਂ ਪਹਿਲਾ ਵੀ ਰਾਹੁਲ ਗਾਂਧੀ ਪੀ ਐੱਮ ਮੋਦੀ ਨੂੰ ਕਿਸੇ ਨਾ ਕਿਸੇ ਮੁੱਦੇ ‘ਤੇ ਘੇਰਦੇ ਰਹਿੰਦੇ ਹਨ | ਉਨ੍ਹਾਂ ਨੇ ’ਚ ਪੈਂਗੋਂਗ ਝੀਲ (Pangong Lake) ’ਤੇ ਚੀਨ ਵੱਲੋਂ ਇਕ ਪੁਲ ਦਾ ਨਿਰਮਾਣ ਕੀਤੇ ਜਾਣ ਦਾ ਬੁੱਧਵਾਰ ਨੂੰ ਦਾਅਵਾ ਕੀਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵਿਅੰਗ ਕਰਦੇ ਹੋਏ ਕਿਹਾ ਕਿ ‘ਕਿਤੇ ਉਹ ਇਸ ਪੁਲ ਦਾ ਉਦਘਾਟਨ ਕਰਨ ਨਾ ਪਹੁੰਚ ਜਾਣ।

ਉਨ੍ਹਾਂ ਨੇ ਇਸ ਮੁੱਦੇ ’ਤੇ ਪ੍ਰਧਾਨ ਮੰਤਰੀ ਦੀ ‘ਚੁੱਪ’ ਨੂੰ ਲੈ ਕੇ ਵੀ ਸਵਾਲ ਕੀਤਾ ਅਤੇ ਕਿਹਾ ਕਿ ਇਸ ਨਾਲ ਚੀਨ ਦੀ ਫੌਜ ਦਾ ਹੌਸਲਾ ਵਧ ਰਿਹਾ ਹੈ। ਕਾਂਗਰਸ ਨੇਤਾ ਨੇ ਟਵੀਟ ਕੀਤਾ, ‘‘ਸਾਡੇ ਦੇਸ਼ ’ਚ ਚੀਨ ਇਕ ਕੂਟਨੀਤਕ ਪੁਲ (Pangong Lake) ਦਾ ਨਿਰਮਾਣ ਕਰ ਰਿਹਾ ਹੈ। ਪ੍ਰਧਾਨ ਮੰਤਰੀ ਦੀ ਚੁੱਪ ਨਾਲ ਪੀ. ਐੱਲ. ਏ. ਦੇ ਹੌਸਲੇ ਵਧਦੇ ਜਾ ਰਹੇ ਹਨ। ਹੁਣ ਤਾਂ ਇਹ ਡਰ ਹੈ, ਕਿਤੇ ਪ੍ਰਧਾਨ ਮੰਤਰੀ ਇਸ ਪੁਲ ਦਾ ਵੀ ਉਦਘਾਟਨ ਕਰਨ ਨਾ ਪਹੁੰਚ ਜਾਣ।’’ ਰਾਹੁਲ ਗਾਂਧੀ ਨੇ ਉਪਗ੍ਰਹਿ ਰਾਹੀਂ ਕਥਿਤ ਤੌਰ ’ਤੇ ਲਈਆਂ ਗਈਆਂ ਇਸ ਪੁਲ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ।

Exit mobile version