TheUnmute.com

ਰਾਹੁਲ ਗਾਂਧੀ ਨੇ ਮਹਾਤਮਾ ਗਾਂਧੀ ਨੂੰ ਸਰਧਾਂਜਲੀ ਦਿੰਦਿਆਂ ਕਹੀ ਇਹ ਗੱਲ

ਚੰਡੀਗ੍ਹੜ 30 ਜਨਵਰੀ 2022: ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ (Mahatma Gandhi) ਦੀ 74ਵੀਂ ਬਰਸੀ ‘ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ (Rahul Gandhi) ਨੇ ਐਤਵਾਰ ਨੂੰ ਰਾਜਘਾਟ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਰਾਹੁਲ ਗਾਂਧੀ (Rahul Gandhi) ਨੇ ਬਾਪੂ ਦੀ ਸਮਾਧ ‘ਤੇ ਫੁੱਲ ਚੜ੍ਹਾ ਕੇ ਰਾਸ਼ਟਰ ਪਿਤਾ ਨੂੰ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਸਰਵ ਧਰਮ ਸਭਾ ‘ਚ ਬਾਪੂ ਦੇ ਮਨਪਸੰਦ ਭਜਨ ਵੀ ਗਾਏ ਗਏ।

ਇਸਦਾ ਦੌਰਾਨ ਰਾਹੁਲ ਗਾਂਧੀ ਨੇ ਵੀ ਟਵੀਟ ਕਰਕੇ ਰਾਸ਼ਟਰ ਪਿਤਾ ਨੂੰ ਸ਼ਰਧਾਂਜਲੀ ਦਿੱਤੀ ਕਿ ਗਾਂਧੀ ਜੀ ਸੱਚ ਅਤੇ ਅਹਿੰਸਾ ਦੇ ਪੁਜਾਰੀ ਸਨ ਅਤੇ ਜਦੋਂ ਤੱਕ ਸੱਚ ਹੈ ਅਤੇ ਜਿੱਥੇ ਵੀ ਸੱਚ ਹੈ, ਗਾਂਧੀ ਜੀ ਜ਼ਿੰਦਾ ਰਹਿਣਗੇ। ਉਨ੍ਹਾਂ ਕਿਹਾ ਕਿ ਇਕ ਹਿੰਦੂਤਵਵਾਦੀ ਨੇ ਗਾਂਧੀ ਜੀ ਨੂੰ ਗੋਲੀ ਮਾਰ ਦਿੱਤੀ ਸੀ। ਸਾਰੇ ਹਿੰਦੂਤਵਵਾਦੀ ਮਹਿਸੂਸ ਕਰਦੇ ਹਨ ਕਿ ਗਾਂਧੀ ਜੀ ਨਹੀਂ ਰਹੇ। ਜਿੱਥੇ ਸੱਚ ਹੈ, ਉੱਥੇ ਬਾਪੂ ਵੀ ਜਿਉਂਦਾ ਹੈ।

Exit mobile version