July 7, 2024 6:04 pm
ਪੈਗਾਸਸ ਜਾਸੂਸੀ ਮਾਮਲੇ

ਰਾਹੁਲ ਗਾਂਧੀ ਨੇ ਪੈਗਾਸਸ ਜਾਸੂਸੀ ਮਾਮਲੇ ਨੂੰ ਲੈ ਕੇ ਮੋਦੀ ਸਰਕਾਰ ‘ਤੇ ਚੁੱਕੇ ਸਵਾਲ

ਚੰਡੀਗੜ੍ਹ, 27 ਅਕਤੂਬਰ 2021 : ਰਾਹੁਲ ਗਾਂਧੀ ਨੇ ਪੈਗਾਸਸ ਜਾਸੂਸੀ ਮਾਮਲੇ ਨੂੰ ਲੈ ਕੇ ਇਕ ਵਾਰ ਫਿਰ ਮੋਦੀ ਸਰਕਾਰ ‘ਤੇ ਸਵਾਲ ਚੁੱਕੇ ਹਨ। ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ, “ਪੈਗਾਸਸ ਨੂੰ ਕਿਸਨੇ ਅਧਿਕਾਰਤ ਕੀਤਾ? ਪੈਗਾਸਸ ਨੂੰ ਕਿਸ ਨੇ ਖਰੀਦਿਆ? ਪੈਗਾਸਸ ਜਾਸੂਸੀ ਦੇ ਸ਼ਿਕਾਰ ਕੌਣ ਹਨ? ਕੀ ਕਿਸੇ ਹੋਰ ਦੇਸ਼ ਕੋਲ ਸਾਡੇ ਲੋਕਾਂ ਦਾ ਡੇਟਾ ਹੈ? ਉਨ੍ਹਾਂ ਕੋਲ ਕੀ ਜਾਣਕਾਰੀ ਹੈ? ਇਹ 3 ਬੁਨਿਆਦੀ ਸਵਾਲ ਹਨ ਜੋ ਅਸੀਂ ਪੁੱਛੇ ਹਨ।

ਉਨ੍ਹਾਂ ਕਿਹਾ ਕਿ ਸੰਸਦ ਵਿੱਚ ਮੁੜ ਬਹਿਸ ਲਈ ਜ਼ੋਰ ਦਿੱਤਾ ਜਾਵੇਗਾ। ਪਰ ਇਹ ”ਯਕੀਨੀ ਤੌਰ ‘ਤੇ ਹੈ ਕਿ ਭਾਜਪਾ ਇਸ ਚਰਚਾ ਨੂੰ ਪਸੰਦ ਨਹੀਂ ਕਰੇਗੀ, ਪਰ ਅਸੀਂ ਇਸ ‘ਤੇ ਜ਼ੋਰ ਦੇਵਾਂਗੇ। ਮਾਮਲਾ ਅਜੇ ਅਦਾਲਤ ਵਿੱਚ ਹੈ ਅਤੇ ਅਦਾਲਤ ਇਸ ਨੂੰ ਅੱਗੇ ਲੈ ਜਾਵੇਗੀ, ਪਰ ਅਸੀਂ ਇਸ ਨੂੰ ਸੰਸਦ ਵਿੱਚ ਬਹਿਸ ਲਈ ਜਰੂਰ ਲੈ ਕੇ ਜਾਵਾਂਗੇ |

ਉਨ੍ਹਾਂ ਕਿਹਾ, “ਜੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਸੇ ਹੋਰ ਦੇਸ਼ ਨਾਲ ਮਿਲੀਭੁਗਤ ਕਰਕੇ ਚੀਫ਼ ਜਸਟਿਸ, ਸਾਬਕਾ ਪ੍ਰਧਾਨ ਮੰਤਰੀ ਅਤੇ ਹੋਰ ਮੁੱਖ ਮੰਤਰੀਆਂ, ਵਿਰੋਧੀ ਪਾਰਟੀਆਂ ਦੇ ਨੇਤਾਵਾਂ ਸਮੇਤ ਆਪਣੇ ਹੀ ਨਾਗਰਿਕਾਂ ‘ਤੇ ਹਮਲਾ ਕੀਤਾ, ਤਾਂ ਇਹ ਦੇਸ਼ ‘ਤੇ ਹਮਲਾ ਹੈ।” ਉਨ੍ਹਾਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਇਸ ਨੂੰ ਨਿੱਜੀ ਸਾਧਨ ਵਜੋਂ ਵਰਤ ਰਹੇ ਹਨ ਤਾਂ ਇਹ ਅਪਰਾਧਿਕ ਕਾਰਵਾਈ ਹੈ।

ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਪਿਛਲੇ ਸੰਸਦ ਸੈਸ਼ਨ ਦੌਰਾਨ ਇਹ ਮੁੱਦੇ ਉਠਾਏ ਸਨ। ਅੱਜ ਸੁਪਰੀਮ ਕੋਰਟ ਨੇ ਸਾਡੇ ਮੁੱਦੇ ਦਾ ਸਮਰਥਨ ਕੀਤਾ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ। ਲੱਗਦਾ ਹੁਣ ਸੱਚ ਸਾਹਮਣੇ ਆ ਜਾਵੇਗਾ।