TheUnmute.com

ਰਾਹੁਲ ਗਾਂਧੀ ਨੇ ਸੋਨੀਪਤ ‘ਚ ਕਿਸਾਨਾਂ ਨਾਲ ਖੇਤਾਂ ‘ਚ ਲਾਇਆ ਝੋਨਾ

ਚੰਡੀਗੜ੍ਹ, 08 ਜੁਲਾਈ 2023: ਕਾਂਗਰਸ ਨੇਤਾ ਰਾਹੁਲ ਗਾਂਧੀ (Rahul Gandhi)  ਸ਼ਨੀਵਾਰ ਸਵੇਰੇ ਹਰਿਆਣਾ ਦੇ ਸੋਨੀਪਤ ‘ਚ ਅਚਾਨਕ ਰੁਕੇ, ਇੱਥੇ ਰਾਹੁਲ ਗਾਂਧੀ ਨੇ ਕਿਸਾਨਾਂ ਨਾਲ ਖੇਤਾਂ ਵਿੱਚ ਝੋਨਾ ਲਾਇਆ। ਉਹ ਟਰੈਕਟਰ ਚਲਾ ਕੇ ਖੇਤ ਵੀ ਵਾਹੁਦੇ ਨਜ਼ਰ ਆਏ । ਇਸ ਦੌਰਾਨ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨਾਲ ਖੇਤੀ ਸਬੰਧੀ ਗੱਲਬਾਤ ਵੀ ਕੀਤੀ ਅਤੇ ਰਾਹੁਲ ਨੇ ਕਿਸਾਨਾਂ ਨਾਲ ਬੈਠ ਕੇ ਨਾਸ਼ਤਾ ਵੀ ਕੀਤਾ।

Image

ਰਾਹੁਲ ਗਾਂਧੀ (Rahul Gandhi) ਦਿੱਲੀ ਤੋਂ ਸ਼ਿਮਲਾ ਜਾ ਰਹੇ ਸਨ, ਜਦੋਂ ਉਹ ਜੀ.ਟੀ.ਰੋਡ ‘ਤੇ ਕੁੰਡਲੀ ਬਾਰਡਰ ‘ਤੇ ਪਹੁੰਚੇ ਤਾਂ ਉਨ੍ਹਾਂ ਨੇ ਕਿਸਾਨਾਂ ਵਿਚਕਾਰ ਜਾਣ ਦਾ ਪ੍ਰੋਗਰਾਮ ਬਣਾਇਆ ਅਤੇ ਸੋਨੀਪਤ ਦੇ ਪੇਂਡੂ ਖੇਤਰਾਂ ਵਿੱਚ ਚਲੇ ਗਏ। ਰਾਹੁਲ ਗਾਂਧੀ ਮੁਰਥਲ ਤੋਂ NH 48 ਤੋਂ ਕੁਰਦ ਰੋਡ ਬਾਈਪਾਸ ਹੁੰਦੇ ਹੋਏ ਗੋਹਾਨਾ ਲਈ ਰਵਾਨਾ ਹੋਏ। ਇਸ ਤੋਂ ਬਾਅਦ ਪਿੰਡ ਮਦੀਨਾ ਵਿਖੇ ਸਵੇਰੇ 6:40 ਵਜੇ ਪਹੁੰਚ ਗਏ। ਉਹ ਭੈਂਸਵਾਨ-ਮਦੀਨਾ ਰੋਡ ’ਤੇ ਸੰਜੇ ਦੇ ਖੇਤ ’ਚ ਪੁੱਜੇ।

ਮਦੀਨਾ ਪਿੰਡ ‘ਚ ਕਰੀਬ ਦੋ ਘੰਟੇ ਬਾਅਦ ਰਾਹੁਲ ਗਾਂਧੀ ਸਵੇਰੇ 8.40 ‘ਤੇ ਰਵਾਨਾ ਹੋਏ। ਵਾਪਸ ਆਉਂਦੇ ਸਮੇਂ ਗੋਹਾਨਾ ਪੀਡਬਲਯੂਡੀ ਰੈਸਟ ਹਾਊਸ ਵਿਖੇ ਉਨ੍ਹਾਂ ਨੇ ਆਪਣਾ ਪਹਿਰਾਵਾ ਬਦਲਿਆ। ਫਿਰ ਸੋਨੀਪਤ ਲਈ ਰਵਾਨਾ ਹੋ ਗਏ।

Exit mobile version