ਚੰਡੀਗੜ੍ਹ 08 ਨਵੰਬਰ 2022: ਕਾਂਗਰਸ ਨੇਤਾ ਰਾਹੁਲ ਗਾਂਧੀ (Rahul Gandhi) ਭਾਰਤ ਜੋੜੋ ਯਾਤਰਾ (Bharat Jodo Yatra) ਸ਼ੁਰੂ ਕਰਨ ਤੋਂ ਪਹਿਲਾਂ ਮੰਗਲਵਾਰ ਨੂੰ ਗੁਰਦੁਆਰਾ ਸਾਹਿਬ ਪਹੁੰਚੇ। ਸ੍ਰੀ ਗੁਰੂ ਨਾਨਕ ਦੇਵ ਦੀ ਦੇ ਪ੍ਰਕਾਸ਼ ਪੁਰਬ ਮੌਕੇ ਰਾਹੁਲ ਨਾਂਦੇੜ ਜ਼ਿਲ੍ਹੇ ਦੇ ਗੁਰਦੁਆਰਾ ਯਾਦਗਰ ਬਾਬਾ ਜ਼ੋਰਾਵਰ ਸਿੰਘ ਫ਼ਤਹਿ ਸਿੰਘ ਜੀ ਵਿਖੇ ਮੱਥਾ ਟੇਕਿਆ ਅਤੇ ਅਰਦਾਸ ਕੀਤੀ | ਕਾਂਗਰਸ ਪਾਰਟੀ ਦੀ ਤਰਫੋਂ ਟਵੀਟ ਕੀਤਾ ਗਿਆ ਕਿ ਰਾਹੁਲ ਗਾਂਧੀ ਨੇ ਗੁਰਦੁਆਰੇ ‘ਚ ਸਦਭਾਵਨਾ ਅਤੇ ਸਮਾਨਤਾ ਦੀ ਅਰਦਾਸ ਕੀਤੀ।
ਦੱਸ ਦੇਈਏ ਕਿ ਰਾਹੁਲ ਗਾਂਧੀ (Rahul Gandhi) ਸੋਮਵਾਰ ਨੂੰ ਤੇਲੰਗਾਨਾ ਤੋਂ ਮਹਾਰਾਸ਼ਟਰ ਪਹੁੰਚੇ ਸਨ। ਇਥੇ ਪਹੁੰਚਣ ਤੋਂ ਥੋੜ੍ਹੀ ਦੇਰ ਬਾਅਦ ਉਹ ਗੁਰਦੁਆਰੇ ਪਹੁੰਚ ਗਏ। ਪਾਰਟੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਗੁਰਦੁਆਰਾ ਸਾਹਿਬ ਤੋਂ ਭਾਰਤ ਜੋੜੋ ਯਾਤਰਾ ਸ਼ੁਰੂ ਹੋਈ। ਇਸ ਤੋਂ ਬਾਅਦ ਯਾਤਰਾ ਬਿਲੋਲੀ ਜ਼ਿਲ੍ਹੇ ਦੇ ਅਟਕਲੀ ਵਿਖੇ ਰੁਕੇਗੀ। ਯਾਤਰਾ ਸ਼ਾਮ 4 ਵਜੇ ਮੁੜ ਸ਼ੁਰੂ ਹੋਵੇਗੀ ਅਤੇ ਸ਼ਾਮ 7 ਵਜੇ ਭੋਪਾਲਾ ਵਿਖੇ ਰੁਕੇਗੀ।
ਇਸ ਦੇ ਨਾਲ ਹੀ ਯਾਤਰਾ ਦਾ ਰਾਤ ਦਾ ਠਹਿਰਨ ਬਿਲੋਲੀ ਸਥਿਤ ਗੋਦਾਵਰੀ ਮਨਾਰ ਸ਼ੂਗਰ ਫੈਕਟਰੀ ਮੈਦਾਨ ‘ਤੇ ਹੋਵੇਗਾ।ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੋਮਵਾਰ ਨੂੰ ਰਾਹੁਲ ਗਾਂਧੀ ਮਸ਼ਾਲ ਲੈ ਕੇ ਮਹਾਰਾਸ਼ਟਰ ਦੀ ਸਰਹੱਦ ‘ਚ ਦਾਖਲ ਹੋਏ ਸਨ। ਉਨ੍ਹਾਂ ਕਿਹਾ ਸੀ ਕਿ ਅਗਲੇ 15 ਦਿਨਾਂ ਤੱਕ ਮਹਾਰਾਸ਼ਟਰ ਵਿੱਚ ਰਹਿਣ ਦੌਰਾਨ ਉਹ ਸੂਬੇ ਦੇ ਲੋਕਾਂ ਨੂੰ ਮਿਲਣਗੇ |