July 7, 2024 9:41 am
Rahul Dravid

Cricket: ਰਾਹੁਲ ਦ੍ਰਾਵਿੜ ਨੇ ਬਤੌਰ ਕੋਚ ਰਚਿਆ ਇਤਿਹਾਸ, ਜਾਣੋ! ਪੂਰੀ ਖ਼ਬਰ

ਚੰਡੀਗੜ੍ਹ 30 ਦਸੰਬਰ 2021: ਰਾਹੁਲ ਦ੍ਰਾਵਿੜ (Rahul Dravid) ਦਾ ਕੋਚਿੰਗ ਕਰੀਅਰ ਸ਼ਾਨਦਾਰ ਢੰਗ ਨਾਲ ਸ਼ੁਰੂ ਹੋਇਆ। ਰਾਹੁਲ ਦ੍ਰਾਵਿੜ (Rahul Dravid) ਪਹਿਲੇ ਕਪਤਾਨ ਸਨ ਜਿਨ੍ਹਾਂ ਨੇ ਭਾਰਤ ਨੂੰ ਅਫਰੀਕਾ ਵਿੱਚ ਟੈਸਟ ਜਿੱਤ ਦਿਵਾਈ ਸੀ ਅਤੇ ਹੁਣ ਕੋਚ ਦਾ ਅਹੁਦਾ ਸੰਭਾਲਣ ਤੋਂ ਬਾਅਦ ਭਾਰਤ ਨੇ ਪਹਿਲੀ ਵਾਰ ਸੈਂਚੁਰੀਅਨ (Centurion) ਜਿੱਤਿਆ ਹੈ।ਮਹਾਨ ਕ੍ਰਿਕਟਰ ਰਾਹੁਲ ਦ੍ਰਾਵਿੜ ਰਾਹੁਲ ਦ੍ਰਾਵਿੜ (Rahul Dravid) ਦੇ ਕੋਚਿੰਗ ਕਰੀਅਰ ਦੀ ਸ਼ੁਰੂਆਤ ਸ਼ਾਨਦਾਰ ਤਰੀਕੇ ਨਾਲ ਹੋਈ ਹੈ। ਉਨ੍ਹਾਂ ਦੀ ਕੋਚਿੰਗ ‘ਚ ਟੀਮ ਇੰਡੀਆ ਨਿਊਜ਼ੀਲੈਂਡ ਖਿਲਾਫ ਘਰੇਲੂ ਮੈਦਾਨ ‘ਤੇ ਟੈਸਟ ਸੀਰੀਜ਼ 1-0 ਨਾਲ ਜਿੱਤਣ ‘ਚ ਸਫਲ ਰਹੀ ਸੀ। ਹੁਣ ਸੇਂਚੁਰੀਅਨ ‘ਚ ਦੱਖਣੀ ਅਫਰੀਕਾ ਖਿਲਾਫ ਇਸ ਦੌਰੇ ‘ਤੇ ਆਪਣੀ ਪਹਿਲੀ ਜਿੱਤ ਦਰਜ ਕੀਤੀ ਹੈ। ਟੀਮ ਇੰਡੀਆ ਪਹਿਲੀ ਵਾਰ ਸੈਂਚੁਰੀਅਨ ‘ਚ ਟੈਸਟ ਜਿੱਤਣ ‘ਚ ਸਫਲ ਰਹੀ ਹੈ। ਦ੍ਰਾਵਿੜ ਨੇ ਕਪਤਾਨ ਤੋਂ ਬਾਅਦ ਕੋਚ ਵਜੋਂ ਇਤਿਹਾਸ ਰਚਿਆ ਹੈ।

ਦਰਅਸਲ 2007 ਵਿੱਚ ਜਦੋਂ ਟੀਮ ਇੰਡੀਆ ਪਹਿਲੀ ਵਾਰ ਦੱਖਣੀ ਅਫਰੀਕਾ ਵਿੱਚ ਜਿੱਤੀ ਸੀ, ਉਦੋਂ ਦ੍ਰਾਵਿੜ ਭਾਰਤ ਦੇ ਕਪਤਾਨ ਸਨ। ਹੁਣ ਜਦੋਂ ਉਹ ਪਹਿਲੀ ਵਾਰ ਸੈਂਚੁਰੀਅਨ ਵਿੱਚ ਜਿੱਤਿਆ ਹੈ ਤਾਂ ਉਹ ਟੀਮ ਦਾ ਕੋਚ ਹਨ। 2007 ਵਿੱਚ ਭਾਰਤ ਜੋਹਾਨਸਬਰਗ ਵਿੱਚ ਜਿੱਤਿਆ ਸੀ। ਦ੍ਰਾਵਿੜ ਕਪਤਾਨ ਅਤੇ ਕੋਚ ਵਜੋਂ ਦੱਖਣੀ ਅਫਰੀਕਾ ਵਿੱਚ ਟੈਸਟ ਜਿੱਤਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ।