Raghav Chadha

ਸਰਾਵਾਂ’ ‘ਤੇ GST ਲਗਾਉਣ ‘ਤੇ ਚਰਚਾ ਕਰਨ ਲਈ ਰਾਘਵ ਚੱਢਾ ਨੇ ਰਾਜ ਸਭਾ ‘ਚ ਦਿੱਤਾ ਕਾਰੋਬਾਰੀ ਨੋਟਿਸ

ਚੰਡੀਗੜ੍ਹ 03 ਅਗਸਤ 2022: ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ (Raghav Chadha) ਨੇ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ‘ਸਰਾਵਾਂ’ ‘ਤੇ ਕੇਂਦਰ ਸਰਕਾਰ ਵਲੋਂ 12 ਫ਼ੀਸਦੀ ਜੀ.ਐਸ.ਟੀ. ਲਗਾਉਣ ‘ਤੇ ਚਰਚਾ ਕਰਨ ਲਈ ਰਾਜ ਸਭਾ ‘ਚ ਕਾਰੋਬਾਰੀ ਨੋਟਿਸ ਦਿੱਤਾ ਹੈ।

ਰਾਘਵ ਚੱਢਾ (Raghav Chadha) ਨੇ ਰਾਜ ਸਭਾ ‘ਚ ਕਿਹਾ ਕਿ ਪੰਜਾਬ ‘ਚ ਅੰਮ੍ਰਿਤਸਰ ਨੂੰ ਪਵਿੱਤਰ ਧਰਤੀ ਮੰਨਿਆ ਜਾਂਦਾ ਹੈ | ਉੱਥੇ ਵੀ ਕੇਂਦਰ ਸਰਕਾਰ ਨੇ ਸਰਾਵਾਂ ’ਤੇ ਟੈਕਸ ਲਗਾ ਔਰੰਗਜ਼ੇਬ ਵਲੋਂ ਜਜੀਆ ਟੈਕਸ ਲਗਾਏ ਜਾਣ ਵਾਲਾ ਕੰਮ ਕੀਤਾ ਹੈ।ਜਿਕਯੋਗ ਹੈ ਕਿ ਜਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ GST ‘ਚ ਕਈ ਬਦਲਾਅ ਕੀਤੇ ਹਨ, ਨਵੀਂ GST ਨੀਤੀ ‘ਚ ਹੁਣ ਗੁਰਦੁਆਰਿਆਂ, ਮੰਦਰਾਂ ਅਤੇ ਮਸਜਿਦਾਂ ‘ਚ ਬਣੀਆਂ ਲਗਜ਼ਰੀ ਸਰਾਂਵਾਂ ‘ਤੇ ਵੀ ਟੈਕਸ ਲਗਾਇਆ ਗਿਆ ਹੈ | ਇਸਦੇ ਨਾਲ ਹੀ ਪੰਜਾਬ ‘ਚ ਸਿਆਸੀ ਪਾਰਟੀਆਂ ਅਤੇ ਜਥੇਬੰਦੀਆਂ ਵਲੋਂ ਇਸਦਾ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ |

Image

Scroll to Top