TheUnmute.com

Raghav Chadha:ਰਾਘਵ ਚੱਢਾ ਪੁਹੰਚੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਹਲਕੇ ਚ, ਰੇਤ ਮਾਫ਼ੀਆ ਤੇ ਕੀਤੇ ਸਵਾਲ

ਚੰਡੀਗੜ੍ਹ 04 ਦਸੰਬਰ 2021: ਰੇਤ ਮਾਫੀਆਂ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਦੇ ਸਹਿ-ਇੰਚਾਰਜ ਰਾਘਵ ਚੱਢਾ (Raghav Chadha)ਸ਼ਨੀਵਾਰ ਨੂੰ ਚਮਕੌਰ ਸਾਹਿਬ ਪਹੁੰਚੇ। ਤੁਹਾਨੂੰ ਦਸ ਦੇਈਏ ਚਮਕੌਰ ਸਾਹਿਬ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਹਲਕਾ ਹੈ| ਰਾਘਵ ਚੱਢਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Channi) ਵੱਲੋਂ ਰੇਤ ਮਾਫੀਆ ਨੂੰ ਖਤਮ ਕਰਨ ਲਈ ਕੀਤੇ ਵੱਡੇ ਐਲਾਨਾ ਤੇ ਸਵਾਲ ਕੀਤੇ |
ਰਾਘਵ ਚੱਢਾ(Raghav Chadha ਮੁੱਖ ਮੰਤਰੀ ਵਜੋਂ ਚੰਨੀ ‘ਤੇ ਆਪਣੇ ਹੀ ਹਲਕਾ ਚਮਕੌਰ ਸਾਹਿਬ ‘ਚ ਨਾਜਾਇਜ਼ ਮਾਈਨਿੰਗ ਦੇ ਦੋਸ਼ ਲਗਾਉਂਦਿਆਂ ਕਿਹਾ ਕੇ ਇੱਥੇ ਨਾਜਾਇਜ਼ ਮਾਈਨਿੰਗ ਹੋ ਰਹੀ ਹੈ |ਰੇਤ 5 ਰੁਪਏ ਨਹੀਂ 40-45 ਰੁਪਏ ਮਿਲ ਰਿਹਾ ਹੈ | ਇਥੋਂ ਦੇ ਜੰਗਲਾਤ ਅਧਿਕਾਰੀ ਵਲੋਂ ਵੀ ਸ਼ਿਕਾਇਤ ਕੀਤੀ ਗਈ ਸੀ ।ਪਰ ਉਨ੍ਹਾਂ ਦਾ ਤਬਾਦਲਾ ਕਰ ਦਿੱਤਾ ਗਿਆ ਇਸ ਮੌਕੇ ਰਾਘਵ ਚੱਢਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਖੁਲਾਸਾ ਕੀਤਾ।ਇਸਦੇ ਨਾਲ ਹੀ ਚੰਨੀ ਦੇ ਬਿਜਲੀ ਮਾਡਲ , ਸਿੱਖਿਆ ਤੇ ਮੈਡੀਕਲ ਸੇਵਾਵਾਂ ਆਦਿ ਤੇ ਸਵਾਲ ਕੀਤੇ | ਇਸਦੇ ਨਾਲ ਹੀ ਕਿਹਾ ਕੇ ਚੰਨੀ ਸਾਬ ਇਸ ਤੇ ਜਲਦ ਤੋਂ ਜਲਦ ਐਕਸ਼ਨ ਲੈਣ |

Exit mobile version