ਰਾਜਾ ਵੜਿੰਗ

ਤਾਜ਼ਾ ਖ਼ਬਰ : ਰਾਜਾ ਵੜਿੰਗ ਨੇ ਕੈਪਟਨ ਅਮਰਿੰਦਰ ਸਿੰਘ ‘ਤੇ ਚੁੱਕੇ ਸਵਾਲ

ਚੰਡੀਗੜ੍ਹ, 3 ਨਵੰਬਰ 2021 : ਪੰਜਾਬ ਸਰਕਾਰ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੈਪਟਨ ਅਮਰਿੰਦਰ ਸਿੰਘ ‘ਤੇ ਸਵਾਲ ਚੁੱਕੇ ਹਨ। ਕੈਪਟਨ ਅਮਰਿੰਦਰ ਸਿੰਘ ਨੇ 7 ਪੰਨਿਆਂ ਦਾ ਅਸਤੀਫਾ ਦੇ ਕੇ ਕਾਂਗਰਸ ਛੱਡੀ। ਰਾਜਾ ਵੜਿੰਗ ਨੇ ਟਵੀਟ ਕਰਕੇ ਨਵਜੋਤ ਸਿੰਘ ਸਿੱਧੂ ਦਾ ਪੱਖ ਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਤੁਸੀ ਆਪਣੇ ਅਸਤੀਫ਼ੇ ਵਿੱਚ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਨਾਲ ਸਬੰਧਾਂ ਨੂੰ ਲੈ ਕੇ ਕਾਂਗਰਸ ਨੇ ਨਰਮ ਰੁਖ਼ ਅਖਤਿਆਰ ਕੀਤਾ ਹੈ |

ਇਸੇ ਲਈ ਉਹ ਪਾਰਟੀ ਛੱਡ ਰਹੇ ਹਨ, ਨਾਲ ਉਹਨਾਂ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਸ਼ੇਅਰ ਕਰਦੇ ਹੋਏ ਕਿਹਾ ਹੈ ਕਿ ਜਿਸ ਭਾਰਤੀ ਜਨਤਾ ਪਾਰਟੀ ਨਾਲ ਤੁਸੀਂ ਸੀਟ ਵੰਡ ਦੀ ਗੱਲ ਕਰ ਰਹੇ ਹੋ, ਉਹ ਕਿਸਾਨ ਵਿਰੋਧੀ ਹੀ ਹਨ, ਦਰਅਸਲ, ਕੈਪਟਨ ਕੈਪਟਨ ਨੇ ਆਪਣੇ ਅਸਤੀਫ਼ੇ ਦੇ ਪੱਤਰ ਵਿੱਚ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੂੰ ਕਟਹਿਰੇ ਵਿੱਚ ਖੜ੍ਹਾ ਕਰਨ ਦੀ ਕੋਸ਼ਿਸ਼ ਕਰਦੇ ਹੋਏ ਲਿਖਿਆ ਹੈ ਕਿ ਉਹ ਸਿੱਧੂ ਬਾਰੇ ਬਹੁਤ ਹੀ ਸਾਧਾਰਨ ਰਹੇ ਹਨ ਅਤੇ ਉਨ੍ਹਾਂ ਨੂੰ ਬਹੁਤ ਮਾੜੇ ਤਰੀਕੇ ਨਾਲ ਨਜ਼ਰਅੰਦਾਜ਼ ਕੀਤਾ ਗਿਆ ਹੈ।

ਕੈਪਟਨ ਅਮਰਿੰਦਰ ਸਿੰਘ ਮੇਰੇ ਖਿਲਾਫ ਚੋਣ ਲੜ ਰਹੇ ਹਨ

ਖ਼ਬਰ ਅਦਾਰੇ ਨਾਲ ਗੱਲਬਾਤ ਕਰਦਿਆਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਸਲਾਹਕਾਰਾਂ ਦੇ ਚੁੰਗਲ ‘ਚੋਂ ਬਾਹਰ ਨਿਕਲਣਾ ਚਾਹੀਦਾ ਹੈ। ਉਹ ਉਨ੍ਹਾਂ ਨੂੰ ਗਲਤ ਸਰਵੇ ਕਰਵਾ ਰਹੇ ਹਨ । ਰਾਜਾ ਵੜਿੰਗ ਨੇ ਕਿਹਾ ਕਿ ਕੈਪਟਨ ਪਹਿਲਾ ਵੀ ਚੋਣਾਂ ਲੜ ਕੇ ਵੇਖ ਚੁੱਕੇ ਹਨ, ਕਿ ਉਹਨਾਂ ਨੂੰ ਕਿੰਨੀਆਂ ਕੁ ਵੋਟਾਂ ਮਿਲਦਿਆਂ ਹਨ,ਮੈਂ ਉਹਨਾਂ ਨੂੰ ਨਹੀਂ ਦੱਸਣਾ ਚਾਹੁੰਦਾ, ਉਹ ਸਿੱਧੂ ਖਿਲਾਫ਼ ਚੋਣਾਂ ਲੜਨ ਦੀ ਗੱਲ ਕਿਉਂ ਕਰਦੇ ਹਨ, ਮੇਰੇ ਖਿਲਾਫ਼ ਚੋਣਾਂ ਲੜ ਕੇ ਵੇਖਣ ਫਿਰ ਮੈਂ ਉਹਨਾਂ ਨੂੰ ਦੁੱਧ ਦਾ ਦੁੱਧ ‘ਤੇ ਪਾਣੀ ਪਾਣੀ ਦਾ ਕਰਕੇ ਦਿਖਾਵਾਂਗਾ |

ਕੈਪਟਨ ਨੇ ਟਰਾਂਸਪੋਰਟ ਵਿਭਾਗ ਨਹੀਂ ਦਿੱਤਾ

ਰਾਜਾ ਵੜਿੰਗ ਕੈਪਟਨ ਦੀ ਕੈਬਨਿਟ ਵਿੱਚ ਟਰਾਂਸਪੋਰਟ ਮੰਤਰੀ ਬਣਨਾ ਚਾਹੁੰਦੇ ਸੀ, ਪਰ ਕੈਪਟਨ ਅਮਰਿੰਦਰ ਸਿੰਘ ਨੇ ਅਜਿਹਾ ਨਹੀਂ ਕੀਤਾ। ਇਸ ਤੋਂ ਬਾਅਦ ਰਾਜਾ ਵੜਿੰਗ ਅਤੇ ਕੈਪਟਨ ਵਿਚਾਲੇ ਦੂਰੀ ਵਧ ਗਈ ਸੀ। ਇਸ ਤੋਂ ਬਾਅਦ ਜਦੋਂ ਵੀ ਉਨ੍ਹਾਂ ਨੂੰ ਮੌਕਾ ਮਿਲਿਆ ਤਾਂ ਰਾਜਾ ਵੜਿੰਗ ਨੇ ਉਨ੍ਹਾਂ ‘ਤੇ ਸ਼ਬਦੀ ਹਮਲੇ ਕੀਤੇ।

Scroll to Top