July 8, 2024 4:30 pm
ਰਾਜਾ ਵੜਿੰਗ

ਪੰਜਾਬ ਵਿਧਾਨ ਸਭਾ ਸੈਸ਼ਨ : ਰਾਜਾ ਵੜਿੰਗ ਨੇ ਅਕਾਲੀ ਦਲ ‘ਤੇ ਚੁੱਕੇ ਸਵਾਲ

ਚੰਡੀਗੜ੍ਹ, 11 ਨਵੰਬਰ 2021 : ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਬੀ.ਐੱਸ.ਐਫ ਦੇ ਮੁੱਦੇ ਨੂੰ ਲੈ ਅਕਾਲੀ ਦਲ ‘ਤੇ ਸਵਾਲ ਚੁੱਕੇ ਹਨ | ਉਹਨਾਂ ਕਿ ਅਕਾਲੀ ਦਲ ਨੂੰ ਪੰਜਾਬ ਪੁਲਿਸ ‘ਤੇ ਭਰੋਸਾ ਨਹੀਂ ਹੈ | ਉਨ੍ਹਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਕੋਲ ਕੇਂਦਰ ਦੀ ਸੁਰੱਖਿਆ ਹੈ। ਮਜੀਠੀਆ ਕੋਲ ਵੀ ਕੇਂਦਰ ਦੀ ਸੁਰੱਖਿਆ ਸੀ ਪਰ ਈ.ਡੀ ਕੇਸ ਕਾਰਨ ਉਸ ਨੇ ਭਾਜਪਾ ਨਾਲੋਂ ਨਾਤਾ ਤੋੜ ਲਿਆ ਤੇ ਉਸ ਤੋਂ ਸੁਰੱਖਿਆ ਵਾਪਸ ਲੈ ਲਈ ਗਈ |