ਚੰਡੀਗੜ੍ਹ 06 ਅਪ੍ਰੈਲ 2022: ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਸੀ ਐੱਮ ਭਗਵੰਤ ਮਾਨ ਦੇ ਹਿਮਾਚਲ ਦੌਰੇ ‘ਤੇ ਸਵਾਲ ਚੁੱਕੇ | ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਦਿਆਂ ਲਿਖਿਆ ਕਿ “ਹਿਮਾਚਲ ਦੀਆਂ ਠੰਡੀਆਂ ਹਵਾਵਾਂ ‘ਚ ਵੋਟਾਂ ਮੰਗਣ ‘ਚ ਰੁੱਝੇ ਮੁੱਖ ਮੰਤਰੀ ਪੰਜਾਬ ‘ਚ ਅਮਨ-ਕਾਨੂੰਨ ਦੀ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਈ ਹੈ, ਪਟਿਆਲਾ ‘ਚ ਅੱਜ 2 ਹੋਰ ਕਤਲ ਹੋਏ ਹਨ ਅਤੇ ਰੋਜ਼ਾਨਾ ਔਸਤਨ 3-4 ਕਤਲ ਹੋ ਰਹੇ ਹਨ, ਜਿਸ ਕਾਰਨ ਲੋਕਾਂ ‘ਚ ਡਰ ਦਾ ਮਾਹੌਲ ਹੈ।