July 2, 2024 9:02 pm
Manjinder Singh Sirsa

ਹਿਮਾਚਲ ਪਹੁੰਚੇ CM ਭਗਵੰਤ ਮਾਨ ‘ਤੇ ਮਨਜਿੰਦਰ ਸਿੰਘ ਸਿਰਸਾ ਨੇ ਚੁੱਕੇ ਸਵਾਲ

ਚੰਡੀਗੜ੍ਹ 07 ਅਪ੍ਰੈਲ 2022: ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ (Manjinder Singh Sirsa) ਨੇ ਇਕ ਵਾਰ ਫਿਰ ਭਗਵੰਤ ਮਾਨ ‘ਤੇ ਤਿੱਖੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਭਗਵੰਤ ਮਾਨ ਵਲੋਂ ਪਹਿਲਾਂ ਕਿਹਾ ਜਾਂਦਾ ਸੀ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਪੈਸੇ ‘ਤੇ ਹਰ ਜਗ੍ਹਾ ਘੁੰਮਦੇ ਹਨ | ਉਹ ਹੈਲੀਕਾਪਟਰ ਤੋਂ ਥੱਲੇ ਨਹੀਂ ਉੱਤਰਦੇ, ਪਰ ਹੁਣ ਉਨ੍ਹਾਂ ਵਲੋਂ ਖ਼ੁਦ ਅਰਵਿੰਦ ਕੇਜਰੀਵਾਲ ਦੇ ਨਾਲ ਹਿਮਾਚਲ ‘ਚ ਪਾਰਟੀ ਲਈ ਪ੍ਰਚਾਰ ਕੀਤਾ ਜਾ ਰਿਹਾ ਹੈ | ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਕਰਜ਼ੇ ‘ਚ ਡੁੱਬਿਆ ਹੋਇਆ ਹੈ ਤੇ ਭਗਵੰਤ ਮਾਨ ਪੰਜਾਬ ਦੇ ਪੈਸੇ ‘ਤੇ ਦੂਜੇ ਸੂਬੇ ‘ਚ ਪ੍ਰਚਾਰ ਕਰ ਰਹੇ ਹਨ |

Manjinder Singh Sirsa