Qatar Airways

ਕਤਰ ਏਅਰਵੇਜ਼ ਵੱਲੋਂ ਅੰਮ੍ਰਿਤਸਰ-ਦੋਹਾ ਵਿਚਕਾਰ ਆਪਣੀ ਉਡਾਣ ਮੁੜ ਸ਼ੁਰੂ ਕਰਨ ਦਾ ਐਲਾਨ

ਚੰਡੀਗੜ੍ਹ 18 ਮਾਰਚ 2022: ਪੰਜਾਬ ਵਾਸੀਆਂ ਨੂੰ ਹੋਲੀ ਦੇ ਮੌਕੇ ‘ਤੇ ਖੁਸ਼ਖਬਰੀ ਦਿੰਦਿਆਂ ਕਤਰ ਏਅਰਵੇਜ਼ (Qatar Airways) ਨੇ ਆਪਣੀਆਂ ਸੇਵਾਵਾਂ ਮੁੜ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਏਅਰਵੇਜ਼ ਅਗਲੇ ਮਹੀਨੇ ਤੋਂ ਅੰਮ੍ਰਿਤਸਰ-ਦੋਹਾ ਵਿਚਕਾਰ ਆਪਣੀ ਉਡਾਣ ਮੁੜ ਸ਼ੁਰੂ ਕਰਨ ਜਾ ਰਹੀ ਹੈ। ਜਿਕਰਯੋਗ ਹੈ ਕਿ ਕਤਰ ਏਅਰਵੇਜ਼ ਨੇ ਕੋਰੋਨਾ ਦੀ ਤੀਜੀ ਲਹਿਰ ਦੇ ਕਾਰਨ ਏਅਰ ਬਬਲ ਦੇ ਤਹਿਤ ਆਪਣੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਸਨ।

ਕਤਰ ਏਅਰਵੇਜ਼ (Qatar Airways) ਨੇ ਵੀ 25 ਦਸੰਬਰ, 2021 ਤੋਂ ਆਪਣੀਆਂ ਸੇਵਾਵਾਂ ਬੰਦ ਕਰਨ ਦਾ ਐਲਾਨ ਕੀਤਾ ਸੀ। ਲਗਭਗ ਤਿੰਨ ਮਹੀਨਿਆਂ ਬਾਅਦ ਏਅਰਲਾਈਨਾਂ ਦੁਬਾਰਾ ਉਡਾਣਾਂ ਸ਼ੁਰੂ ਕਰ ਰਹੀਆਂ ਹਨ। ਕਤਰ ਏਅਰਵੇਜ਼ ਦੀ ਉਡਾਣ 1 ਅਪ੍ਰੈਲ ਨੂੰ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰੇਗੀ। ਇਸ ਦੇ ਨਾਲ ਹੀ 2 ਅਪ੍ਰੈਲ ਨੂੰ ਉਹੀ ਫਲਾਈਟ ਦੁਬਾਰਾ ਦੋਹਾ ਲਈ ਉਡਾਣ ਭਰੇਗੀ।

Scroll to Top